ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਗਸਤ (ਮਨੋਜ ਕੁਮਾਰ)- ਸ਼ਹਿਰ ਵਿਚ ਲਗਾਤਾਰ ਬੇਲਗਾਮ ਰਫ਼ਤਾਰ ਵਿਚ ਇਸ ਕਦਰ ਵਾਧਾ ਹੋ ਰਿਹਾ ਹੈ ਕਿ ਆਮ ਮੁਹੱਲਿਆਂ ਵਿਚ ਵੀ ਵਹੀਕਲ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਵਾਪਰੇ ਅਜਿਹੇ ਇਕ ਹਾਦਸੇ ਵਿਚ ਵੀ ਮੋਟਰਸਾਈਕਲ ਸਵਾਰ ਦੀ ਤੇਜ਼ ਰਫ਼ਤਾਰ ਦੇਖਣ ਨੂੰ ਮਿਲੀ ਜਿਸਨੇ ਸਿੱਧਾ ਆਪਣਾ ਮੋਟਰਸਾਈਕਲ ਗਨੀ ਖਾ ਨਬੀ ਖਾ ਗੇਟ ਤੋ ਆ ਰਹੀ ਗੱਡੀ ਵਿਚ ਜਾ ਮਾਰਿਆ।
ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਇਸ ਵਿਚ ਮੋਟਰਸਾਈਕਲ ਸਵਾਰ ਦੇ ਮਾਮੂਲੀ ਸੱਟ ਆਈ ਪਰ ਉਸਦਾ ਮੋਟਰਸਾਈਕਲ ਕਾਫੀ ਟੁੱਟ ਗਿਆ ਅਸਲ ਵਿਚ ਇਸ ਰੋਡ ਤੇ ਬਿਨ੍ਹਾਂ ਕਿਸੇ ਭੈਅ ਡਰ ਤੋਂ ਵਾਹਨ ਚਾਲਕ ਬੇਹੱਦ ਤੇਜ਼ ਰਫ਼ਤਾਰ ਨਾਲ ਵਹੀਕਲ ਚਲਾਉਂਦੇ ਨਜ਼ਰ ਆ ਜਾਣਗੇ ਪਰ ਅਫ਼ਸੋਸ ਕੁੱਝ ਸਕਿੰਟਾਂ ਦੀ ਦੂਰੀ ਤੇ ਪੈਂਦੇ ਪੁਲਿਸ ਨਾਕੇ ਦਾ ਖੋਫ਼ ਵੀ ਅਜਿਹੇ ਵਾਹਨ ਚਾਲਕਾਂ ਦੀ ਬੇਲਗਾਮ ਰਫ਼ਤਾਰ ਨੂੰ ਰੋਕਣ ਵਿਚ ਅਸਮਰਥ ਹੈ।