ਮਾਛੀਵਾੜਾ ਸਾਹਿਬ (ਲੁਧਿਆਣਾ), 6 ਅਗਸਤ (ਮਨੋਜ ਕੁਮਾਰ)- ਪੁਲਿਸ ਜ਼ਿਲ੍ਹਾ ਖੰਨਾ ਦੀ ਜਾਬਾਜ਼ ਐਸ. ਐਸ. ਪੀ. ਦਰਪਣ ਆਹਲੂਵਾਲੀਆ ਦੀ ਦੂਰ ਅੰਦੇਸ਼ੀ ਸੋਚ ਦਾ ਹੀ ਸਿੱਟਾ ਹੈ ਕਿ ਪੁਲਿਸ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸੀਨੀਅਰ ਅਧਿਕਾਰੀ ਥਾਣਿਆਂ ਵਿਚ ਪੈਡਿੰਗ ਕੇਸਾ ਦੀ ਸਮੀਖਿਆ ਕਰਕੇ ਉਸਨੂੰ ਜਲਦ ਤੋ ਜਲਦ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਲੋਕਾਂ ਨੂੰ ਇਨਸਾਫ਼ ਲੈਣ ਵਿਚ ਦੇਰੀ ਨਾ ਹੋਵੇ।
ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਹੈਡਕੁਆਟਰ ਗੱਬਰ ਸਿੰਘ ਜਿਨ੍ਹਾਂ ਕੋਲ ਮਾਛੀਵਾੜਾ ਥਾਣੇ ਦੀ ਸੁਪਰਵੀਜਨ ਦਾ ਚਾਰਜ ਹੈ ਨੇ ਅੱਜ ਮੁਲਾਕਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਹੈ ਕਿ ਉਹ ਇਸ ਥਾਣੇ ਵਿਚ ਦਰਜ ਵੱਖ-ਵੱਖ ਧਾਰਾਵਾ ਦੇ ਮੁਕੱਦਮਿਆਂ ਦੀ ਰੂਪ ਰੇਖਾ ਦਰਜ ਕਰਕੇ ਉਸਦੀ ਜਾਣਕਾਰੀ ਐਸ. ਐਸ. ਪੀ. ਸਾਹਿਬ ਕੋਲ ਦਿੰਦੇ ਹਨ।
ਇਨ੍ਹਾਂ ਵਿਚ ਥਾਣਾ ਮੁਖੀ ਵਲੋ ਕੀਤੇ ਕੇਸਾ ਦੀ ਕਾਰਵਾਈ ਤੋਂ ਇਲਾਵਾ ਦੁਰਘਟਨਾਵਾਂ ਦੇ ਕੇਸ ਵੀ ਸ਼ਾਮਿਲ ਹਨ। ਇਸਦੇ ਨਾਲ ਹੀ ਇਲਾਕੇ ਦੇ ਡਰੱਗ ਪੈਡਲਰਾ ਦੀ ਸੂਚੀ ਤੇ ਚੋਰੀ ਦੇ ਦਰਜ ਮਾਮਲੇ ਵਿਚ ਨੋਟ ਕੀਤੇ ਜਾਂਦੇ ਹਨ ਤਾਂ ਕਿ ਆਮ ਲੋਕਾਂ ਨੂੰ ਇਨਸਾਫ਼ ਲੈਣ ਵਿਚ ਦਿੱਕਤ ਨਾ ਆਵੇ। ਇਹ ਪੑਕਿੑਆ ਸਾਰੇ ਪੁਲਿਸ ਜ਼ਿਲ੍ਹਾ ਖੰਨਾ ਵਿਚ ਹੈ ਤੇ ਸਾਰੇ ਸੀਨੀਅਰ ਅਧਿਕਾਰੀ ਵੱਖ-ਵੱਖ ਥਾਣਿਆਂ ਦੀ ਸੁਪਰਵੀਜਨ ਕਰਕੇ ਰਿਪੋਰਟ ਬਣਾਉਂਦੇ ਹਨ।