ਅਜਨਾਲਾ (ਅੰਮ੍ਰਿਤਸਰ), 7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਇਕ ਵਿਅਕਤੀ ਵਲੋਂ ਪੁਲਿਸ ਦੀ ਮਿਲੀਭੁਗਤ ਨਾਲ ਜਸਕਰਨ ਸਿੰਘ, ਗੁਰਸ਼ਰਨ ਸਿੰਘ ਤੇ ਪਰਿਵਾਰ ਦੀਆਂ ਔਰਤਾਂ ਤੇ ਸੰਗੀਨ ਧਰਾਵਾਂ ਤਹਿਤ ਮੁਕਦਮੇ ਦਰਜ ਕਰਵਾਉਣ ਦੇ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵਲੋਂ ਥਾਣੇ ਮੂਹਰੇ ਵਿਸ਼ਾਲ ਧਰਨਾ ਲਾਇਆ ਗਿਆ ਜਿਸ ਵਿਚ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ।
ਇਸ ਮੌਕੇ ਡੀ.ਐਸ.ਪੀ ਧਰਮਿੰਦਰ ਕਲਿਆਣ ਅਜਨਾਲਾ ਥਾਣਾ ਪਹੁੰਚੇ ਤੇ ਉਨ੍ਹਾਂ ਵਲੋਂ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਚਲਾਈ ਤੇ ਕਿਸਾਨ ਆਗੂਆਂ ਜਤਿੰਦਰ ਸਿੰਘ ਛੀਨਾ, ਮੇਜਰ ਸਿੰਘ ਕੜਿਆਲ, ਹਰਪਾਲ ਸਿੰਘ ਛੀਨਾਂ, ਅਵਤਾਰ ਸਿੰਘ ਜੱਸੜ, ਵਿਜੇ ਸ਼ਾਹ ਧਾਰੀਵਾਲ ਕਲੇਰ ਨਾਲ ਜ਼ਿਲਾ ਪ੍ਰਸ਼ਾਸਨ ਦੀ ਗੱਲਬਾਤ ਕਰਵਾਈ ਗਈ ਜਿਸ ਵਿਚ ਐਸ.ਐਸ.ਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਵਿਸ਼ਵਾਸ ਦੁਆਇਆ ਕਿ 2 ਪਰਚਿਆਂ ਵਿਚ ਪਹਿਲਾਂ ਹੀ ਜਸਕਰਨ ਸਿੰਘ ਅਤੇ ਗੁਰਸ਼ਰਨ ਸਿੰਘ ਨੂੰ ਬੇਕਸੂਰ ਕਰਾਰ ਦੇ ਦਿੱਤਾ ਗਿਆ ਹੈ ਤੇ ਤੀਜਾ ਪਰਚਾ ਵੀ ਪੜਤਾਲ ਕਰਕੇ ਜਲਦੀ ਤੋਂ ਜਲਦੀ ਰੱਦ ਕਰ ਦਿੱਤਾ ਜਾਵੇਗਾ ਤੇ ਕਿਸੇ ਨੂੰ ਵੀ ਗਿਰਫ਼ਤਾਰ ਨਹੀਂ ਕੀਤਾ ਜਾਵੇਗਾ।
ਇਸ ਸਮੇਂ ਕਿਸਾਨ ਆਗੂ ਗੁਰਸ਼ਰਨ ਸਿੰਘ ਰਾਣੇਵਾਲੀ, ਅਵਤਾਰ ਸਿੰਘ ਛੀਨਾ, ਨੰਬੜਦਾਰ ਦਵਿੰਦਰ ਸਿੰਘ ਗੱਗੋਮਾਹਲ, ਜਸਬੀਰ ਸਿੰਘ ਰੱਖ ਓਠੀਆਂ, ਸਵਿੰਦਰ ਸਿੰਘ ਨਾਨੋਕੇ, ਅਮਰਜੀਤ ਸਿੰਘ ਓਠੀਆਂ, ਸੁਖਦੇਵ ਸਿੰਘ ਤਲਵੰਡੀ ਨਾਹਰ, ਸੂਬੇਦਾਰ ਜਗਿੰਦਰ ਸਿੰਘ ਘੁੱਕੇਵਾਲੀ, ਕੁਲਵਿੰਦਰ ਸਿੰਘ ਰੱਖ ਓਠੀਆਂ, ਸਤਨਾਮ ਸਿੰਘ ਤੱਲੇ, ਜਗਬੀਰ ਸਿੰਘ ਛੀਨਾ, ਸਰਪੰਚ ਜਸਬੀਰ ਸਿੰਘ ਨਾਨੋਕੇ, ਹਰਜਿੰਦਰ ਸਿੰਘ ਮਾਨਾਂਵਾਲਾ, ਅਮਰੀਕ ਸਿੰਘ ਮਾਕੋਵਾਲ ਅਤੇ ਬਲਵਿੰਦਰ ਸਿੰਘ ਪੰਜਗਰਾਈਂ ਨਿੱਝਰਾਂ ਆਦਿ ਹਾਜ਼ਰ ਸਨ।