09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਦੋ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ

ਪੰਚਕੂਲਾ (ਹਰਿਆਣਾ), 9 ਅਗਸਤ - ਪੰਚਕੂਲਾ ਦੇ ਬੁੱਢਣਪੁਰ ਇਲਾਕੇ ਵਿਚ ਸ਼ਰਾਬ ਦੇ ਠੇਕੇ ਨੇੜੇ ਦੋ ਨੌਜਵਾਨਾਂ ’ਤੇ ਕੁਝ ਨੌਜਵਾਨਾਂ ਵਲੋਂ ਕਥਿਤ ਤੌਰ ’ਤੇ ਚਾਕੂ, ਡੰਡਿਆਂ ਅਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ...

Ad Position 21
No active advertisement
ਅਜੀਤ ਡੈਸਕ 09-08-2026

ਪੰਚਕੂਲਾ (ਹਰਿਆਣਾ), 9 ਅਗਸਤ - ਪੰਚਕੂਲਾ ਦੇ ਬੁੱਢਣਪੁਰ ਇਲਾਕੇ ਵਿਚ ਸ਼ਰਾਬ ਦੇ ਠੇਕੇ ਨੇੜੇ ਦੋ ਨੌਜਵਾਨਾਂ ’ਤੇ ਕੁਝ ਨੌਜਵਾਨਾਂ ਵਲੋਂ ਕਥਿਤ ਤੌਰ ’ਤੇ ਚਾਕੂ, ਡੰਡਿਆਂ ਅਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿਚ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜ਼ਖ਼ਮੀਆਂ ਦੀ ਪਛਾਣ ਪੰਚਕੂਲਾ ਦੀ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਆਰਿਫ ਅਤੇ ਤਾਲਿਬ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਠੇਕੇ ਨੇੜੇ ਖੜ੍ਹੇ ਸਨ। ਇਸੇ ਦੌਰਾਨ ਕੁਝ ਨੌਜਵਾਨ ਉੱਥੇ ਪਹੁੰਚੇ ਅਤੇ ਉਨ੍ਹਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਅਚਾਨਕ ਵਾਪਰੀ ਘਟਨਾ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਈ ਮਿੰਟ ਤੱਕ ਚੱਲਦਾ ਰਿਹਾ। ਦੋਵਾਂ ਦੇ ਸਿਰ, ਪਿੱਠ ਅਤੇ ਲੱਤਾਂ ’ਤੇ ਸੱਟਾਂ ਲੱਗੀਆਂ ਹਨ।
ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਵਾਰਦਾਤ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਸਿੰਘਰਾਜ ਮੁਤਾਬਕ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵਲੋਂ ਪੁਰਾਣੀ ਰੰਜਿਸ਼ ਦੇ ਪਹਿਲੂ ਨੂੰ ਵੀ ਜਾਂਚਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਡਾਇਰੈਕਟਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੰਜਾਬ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਥਾਂਦੇ ਨੇ '... ਅਗਲੀ ਖ਼ਬਰ 'ਹਰਿਆਣਾ ਉਦੈ' ਪਹਿਲਕਦਮੀ ਰਾਹੀਂ ਜਨਤਾ ਤੱਕ ਨਸ਼ਾ ਮੁਕਤ ਹਰਿਆਣਾ ਦਾ ਸੁਨੇਹਾ ਪਹੁੰਚਾਇਆ ਹੈ - ਨਾਇਬ ਸਿੰਘ ਸੈਣੀ
Ad Position 24