09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੰਜਾਬ ਦੇ ਹਿੱਤ, ਸ਼ਾਂਤੀ ਅਤੇ ਖੁਸ਼ਹਾਲੀ ਵਿਚ ਹਨ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ - ਰਣੀਕੇ

ਅੰਮ੍ਰਿਤਸਰ, 9 ਅਗਸਤ - ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰਆਗੂ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ, "ਅਕਾਲੀ ਦਲ ਹਮੇਸ਼ਾ ਔਰਤਾਂ ਦੇ ਹੱਕ ਵਿਚ ਰਿਹਾ ਹੈ ਅਤੇ...

Ad Position 21
No active advertisement
ਅਜੀਤ ਡੈਸਕ 09-08-2026

ਅੰਮ੍ਰਿਤਸਰ, 9 ਅਗਸਤ - ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰਆਗੂ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ, "ਅਕਾਲੀ ਦਲ ਹਮੇਸ਼ਾ ਔਰਤਾਂ ਦੇ ਹੱਕ ਵਿਚ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਇਹ ਜਨਤਕ ਹਿੱਤ ਦਾ ਮਾਮਲਾ ਹੈ। ਹੱਦਬੰਦੀ ਜਨਤਾ ਦੇ ਹਿੱਤ ਵਿਚ ਵੀ ਹੈ, ਅਤੇ ਇਸੇ ਲਈ ਅਸੀਂ ਇਸਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ। ਜੋ ਬਿੱਲ ਆ ਰਹੇ ਹਨ ਉਹ ਪੰਜਾਬ ਦੇ ਹਿੱਤ, ਸ਼ਾਂਤੀ ਅਤੇ ਖੁਸ਼ਹਾਲੀ ਵਿਚ ਹਨ। ਇਸ ਲਈ, ਇਹ ਫ਼ੈਸਲਾ ਕੱਲ੍ਹ ਪਾਰਟੀ ਪ੍ਰਧਾਨ ਨੇ ਲਿਆ ਸੀ।"
ਭਾਜਪਾ ਨਾਲ ਗੱਠਜੋੜ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, "ਇਹ ਇਕ ਵੱਖਰਾ ਮਾਮਲਾ ਹੈ। ਕੀ ਹੋਵੇਗਾ, ਇਹ ਕਿਵੇਂ ਹੋਵੇਗਾ, ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਅਸੀਂ ਸਿਰਫ਼ ਇਹੀ ਕਹਿ ਸਕਦੇ ਹਾਂ ਕਿ ਇਨ੍ਹਾਂ ਬਿੱਲਾਂ ਦਾ ਸਮਰਥਨ ਕਰਨ ਲਈ ਸਹਿਮਤੀ ਬਣ ਗਈ ਹੈ।"

Ad Position 22
No active advertisement
ਪਿਛਲੀ ਖ਼ਬਰ ਨਾ ਤਾਂ ਪੰਜਾਬ ਅਤੇ ਨਾ ਹੀ ਉੱਤਰੀ ਭਾਰਤ ਦੇ ਹਿੱਤ ਵਿਚ ਹੈ ਹੱਦਬੰਦੀ - ਮਨੀਸ਼ ਤਿਵਾੜੀ ਅਗਲੀ ਖ਼ਬਰ ਝਾਰਖੰਡ : ਪ੍ਰਦਰਸ਼ਨ ਕਰ ਰਹੇ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਨੂੰ ਮਿਲੇ ਕੇਂਦਰੀ ਮੰਤਰੀ ਸੰਜੇ ਸੇਠ
Ad Position 24