ਮਾਛੀਵਾੜਾ ਸਾਹਿਬ (ਲੁਧਿਆਣਾ), 9 ਅਗਸਤ (ਮਨੋਜ ਕੁਮਾਰ)- ਅੱਜ ਇਨਸਾਨ ਕੁਦਰਤ ਦੇ ਅਹਿਸਾਸ ਲਈ ਪਤਾ ਨਹੀ ਕਿਹੜੇ ਉੱਚੇ ਪਹਾੜਾਂ ਤੇ ਧਾਰਮਿਕ ਥਾਵਾਂ ਤੇ ਮੱਥੇ ਰਗੜਦਾ ਫਿਰਦਾ ਹੈ ਪਰ ਕੁਦਰਤ ਦਾ ਅਸਲ ਅਹਿਸਾਸ ਉਨ੍ਹਾਂ ਗੁਣਕਾਰੀ ਪੌਦਿਆ ਵਿਚ ਵੀ ਸਹਿਜ ਹੀ ਨਜ਼ਰ ਆਉਂਦਾ ਹੈ ਜਿਸਨੂੰ ਉਹ ਆਪਣੇ ਆਸ ਪਾਸ ਹੀ ਲੱਭ ਸਕਦਾ ਹੈ। ਸ਼ਹਿਰ ਦੇ ਦੁਸ਼ਹਿਰਾ ਮੈਦਾਨ ਕੋਲ ਬਣੇ ਰਾਮ ਬਾਗ ਦਾ ਹੀ ਇਕ ਹਿੱਸਾ ਜਿਸ ਵਿਚ ਉਸਦੀ ਦੇਖਰੇਖ ਕਰ ਰਹੇ ਰਵਿੰਦਰ ਕੁਮਾਰ ਅਸਲ ਵਿਚ ਵਾਤਾਵਰਣ ਪ੍ਰੇਮੀ ਦਾ ਹੀ ਰੂਪ ਹਨ ਜਿਨ੍ਹਾਂ ਨੇ ਦੇਖਣ ਨੂੰ ਇਸ ਬਗੀਚੀ ਵਿਚ ਇਨਸਾਨੀ ਜ਼ਿੰਦਗੀ ਲਈ ਅਜਿਹੇ ਗੁਣਕਾਰੀ ਬੂਟੇ ਲਗਾਏ ਜਿਨ੍ਹਾਂ ਵਿਚ ਅੋਲੇ, ਅਸ਼ਵਰਗੰਧਾ, ਰੁਦਰਾਸ਼ਕ, ਹਾਰ ਸ਼ਿੰਗਾਰ ਤੇ ਸ਼ਵੰਜਨਾ ਸਮੇਤ ਕੇਲੇ ਤੇ ਪਪੀਤੇ ਦੇ ਦਰੱਖ਼ਤ ਸ਼ਾਮਿਲ ਹਨ ਜਿਨ੍ਹਾਂ ਨੂੰ ਅਕਸਰ ਕੁਦਰਤ ਦੇ ਚਰਨਾਂ ਵਿਚ ਚੜਾਉਣਾ ਵੀ ਸ਼ੁਭ ਮੰਨਿਆ ਜਾਦਾ ਹੈ।
ਇਸਦੇ ਨਾਲ ਹੀ ਬੇਲ ਪੱਤਰ ਦਾ ਉਹ ਮਹੱਤਵਪੂਰਨ ਦਰੱਖ਼ਤ ਜੋ ਸਾਵਣ ਦੇ ਮਹੀਨੇ ਦਾ ਪਵਿੱਤਰ ਪੑਤੀਕ ਹੈ ਉਹ ਵੀ ਇਸ ਬਗੀਚੀ ਦਾ ਇਕ ਹਿੱਸਾ ਹੈ। ਰਵਿੰਦਰ ਕੁਮਾਰ ਨੇ ਦੱਸਿਆ ਕਿ ਉਸਦੀ ਕੋਸ਼ਿਸ਼ ਹੈ ਕਿ ਉਹ ਇਨ੍ਹਾਂ ਗੁਣਕਾਰੀ ਬੂਟਿਆਂ ਨੂੰ ਹਰ ਘਰ ਦੀ ਫੁਲਵਾੜੀ ਤੱਕ ਪਹੁੰਚਾਵੇ।