10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਡੱਬਵਾਲੀ (ਹਰਿਆਣਾ) - ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ 11 ਅਗਸਤ ਤੱਕ ਵਧਾਈ ਸੂਬਾ ਪੱਧਰੀ ਹੜ੍ਹਤਾਲ

ਡੱਬਵਾਲੀ (ਹਰਿਆਣਾ), 10 ਅਗਸਤ (ਇਕਬਾਲ ਸਿੰਘ ਸ਼ਾਂਤ) - ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਨਿੱਜੀਕਰਨ ਦੇ ਖ਼ਿਲਾਫ਼ ਸੂਬਾ ਪੱਧਰੀ ਹੜ੍ਹਤਾਲ ਕਰਕੇ ਸ਼ਹਿਰ ਵਿਚ ਕੂੜਾ ਚੁੱਕਣ ਦਾ ਕੰਮ ਬੰਦ ਹੈ। ਹੜਤਾਲ...

Ad Position 21
No active advertisement
ਅਜੀਤ ਡੈਸਕ 10-08-2026

ਡੱਬਵਾਲੀ (ਹਰਿਆਣਾ), 10 ਅਗਸਤ (ਇਕਬਾਲ ਸਿੰਘ ਸ਼ਾਂਤ) - ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਨਿੱਜੀਕਰਨ ਦੇ ਖ਼ਿਲਾਫ਼ ਸੂਬਾ ਪੱਧਰੀ ਹੜ੍ਹਤਾਲ ਕਰਕੇ ਸ਼ਹਿਰ ਵਿਚ ਕੂੜਾ ਚੁੱਕਣ ਦਾ ਕੰਮ ਬੰਦ ਹੈ। ਹੜਤਾਲ ਤਹਿਤ ਸਰਕਾਰ 'ਤੇ ਦਬਾਅ ਬਣਾਉਣ ਲਈ ਕਰਮਚਾਰੀ ਕੂੜੇ ਦੇ ਢੇਰਾਂ ’ਤੇ ਨਿਗਰਾਨੀ ਕਰ ਰਹੇ ਹਨ। ਬੀਤੀ ਰਾਤ ਰਾਮਲੀਲ੍ਹਾ ਮੈਦਾਨ ਦੇ ਨੇੜੇ ਕੂੜਾ ਚੁੱਕਣ ਪੁੱਜੀ ਜੇਸੀਬੀ ਅਤੇ ਟਰੈਕਟਰ-ਟਰਾਲੀ ਨੂੰ ਕਰਮਚਾਰੀਆਂ ਦੇ ਵਿਰੋਧ ਕਾਰਨ ਬਿਨਾਂ ਕੂੜਾ ਚੁੱਕੇ ਵਾਪਸ ਪਰਤਣਾ ਪਿਆ।
ਸਫ਼ਾਈ ਕਰਮਚਾਰੀਆਂ ਨੇ ਹੜਤਾਲ 11 ਅਗਸਤ ਤੱਕ ਵਧਾ ਦਿੱਤੀ ਹੈ। ਘਰ-ਘਰ ਕੂੜਾ ਚੁੱਕਣ ਦਾ ਕੰਮ ਬੰਦ ਹੋਣ ਕਾਰਨ ਸ਼ਹਿਰ ਵਿਚ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਪਿਛਲੇ ਦੋ ਦਿਨਾਂ ਤੋਂ ਮੀਂਹ ਕਾਰਨ ਕੂੜਾ ਗਿੱਲਾ ਹੋਣ ਅਤੇ ਸੜਨ ਨਾਲ ਬਦਬੂ ਫੈਲ ਰਹੀ ਹੈ। ਮੱਛਰ ਅਤੇ ਮੱਖੀਆਂ ਵਧਣ ਨਾਲ ਲੋਕਾਂ ਦੀ ਪ੍ਰੇਸ਼ਾਨੀ ਵੀ ਵਧ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੱਕ ਕੂੜਾ ਨਾ ਚੁੱਕੇ ਜਾਣ ਕਾਰਨ ਆਲੇ-ਦੁਆਲੇ ਦਾ ਵਾਤਾਵਰਨ ਖਰਾਬ ਹੋ ਰਿਹਾ ਹੈ ਅਤੇ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ।
ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਦਫ਼ਤਰ ਕੰਪਲੈਕਸ ਵਿਚ ਟੈਂਟ ਲਗਾ ਕੇ ਧਰਨਾ ਦਿੱਤਾ ਹੋਇਆ ਹੈ। ਸਫ਼ਾਈ ਕਰਮਚਾਰੀ ਯੂਨੀਅਨ ਡੱਬਵਾਲੀ ਦੇ ਆਗੂ ਸੂਰਜ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਨਿੱਜੀਕਰਨ ਬੰਦ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਇਸ ਦਿਸ਼ਾ ਵਿਚ ਕੋਈ ਠੋਸ ਫ਼ੈਸਲਾ ਨਹੀਂ ਹੋਇਆ। ਕਰਮਚਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮੰਗਾਂ ’ਤੇ ਫ਼ੈਸਲਾ ਹੋਣ ਤੱਕ ਕੂੜਾ ਚੁੱਕਣ ਵਾਲੇ ਵਾਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ।
ਕੱਲ੍ਹ ਰਾਤ ਨਗਰ ਕੌਂਸਲ ਪ੍ਰਸ਼ਾਸਨ ਅਤੇ ਠੇਕੇਦਾਰ ਵੱਲੋਂ ਰਾਮਲੀਲ੍ਹਾ ਮੈਦਾਨ ਦੇ ਨੇੜੇ ਇਕੱਠਾ ਕੂੜਾ ਚੁੱਕਣ ਲਈ ਜੇਸੀਬੀ ਅਤੇ ਟਰੈਕਟਰ-ਟਰਾਲੀ ਭੇਜੀ ਗਈ ਸੀ। ਮੌਕੇ ’ਤੇ ਮੌਜੂਦ ਹੜਤਾਲੀ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਦੋਵੇਂ ਵਾਹਨ ਬਿਨਾਂ ਕੂੜਾ ਚੁੱਕੇ ਵਾਪਸ ਪਰਤ ਗਏ।
ਇਸ ਤੋਂ ਪਹਿਲਾਂ ਕੱਲ੍ਹ ਐਤਵਾਰ ਨੂੰ ਕਰਮਚਾਰੀਆਂ ਨੇ ਨਗਰ ਪਰਿਸ਼ਦ ਦਫ਼ਤਰ ਕੰਪਲੈਕਸ ਵਿਚ ਖੜ੍ਹੇ ਸਫ਼ਾਈ ਵਾਹਨਾਂ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ। ਸੂਚਨਾ ਮਿਲਣ ’ਤੇ ਗੋਲ ਬਾਜ਼ਾਰ ਪੁਲਿਸ ਚੌਕੀ ਦੇ ਮੁਖੀ ਸਤਿਆਨਾਰਾਇਣ ਪੁਲਿਸ ਬਲ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਕਰਮਚਾਰੀਆਂ ਨੂੰ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨ ਦੀ ਅਪੀਲ ਕੀਤੀ। ਕਰਮਚਾਰੀਆਂ ਨੇ ਪੁਲਿਸ ਨੂੰ ਭਰੋਸਾ ਦਿੱਤਾ ਕਿ ਅੰਦੋਲਨ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ।
ਹੜ੍ਹਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪ੍ਰਭਾਵਿਤ ਹੈ। ਮੀਂਹ ਦੌਰਾਨ ਜਗ੍ਹਾ-ਜਗ੍ਹਾ ਕੂੜੇ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ।ਆਮ ਲੋਕਾਂ ਦਾ ਕਹਿਣਾ ਹੈ ਕਿ ਸਫ਼ਾਈ ਕਰਮਚਾਰੀ ਸ਼ਹਿਰਾਂ ਅਤੇ ਕਸਬਿਆਂ ਦੀ ਸਫ਼ਾਈ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਵੱਛਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਰਜੀਹਾਂ ਦਾ ਹਿੱਸਾ ਹੈ। ਅਜਿਹੇ ਵਿਚ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਹਾਂ-ਪੱਖੀ ਢੰਗ ਨਜ਼ਰੀਏ ਦੇ ਨਾਲ ਤੁਰੰਤ ਹੱਲ ਕਰਨਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਅੱਜ ਵੇਣੁਗੋਪਾਲ ਨਾਲ ਮੁਲਾਕਾਤ ਕਰਨਗੇ ਰਾਜਾ ਵੜਿੰਗ - ਸੂਤਰ ਅਗਲੀ ਖ਼ਬਰ ਲੋਕਸਭਾ ਚ ਅੱਜ 4 ਬਿੱਲ ਹੋਣਗੇ ਪੇਸ਼
Ad Position 24