10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਨੌਰ ’ਚ ਕਿਰਚਾਂ ਮਾਰ ਕੇ 27 ਸਾਲਾਂ ਨੌਜਵਾਨ ਦਾ ਕਤਲ, ਇਲਾਕੇ ’ਚ ਦਹਿਸ਼ਤ

ਸਨੌਰ (ਪਟਿਆਲਾ), 10 ਅਗਸਤ (ਗੀਤਵਿੰਦਰ ਸਿੰਘ ਸੋਖਲ)- ਸਨੌਰ ਦੇ ਖਾਲਸਾ ਕਲੋਨੀ ਇਲਾਕੇ ਵਿਚ...

Ad Position 21
No active advertisement
ਅਜੀਤ ਡੈਸਕ 10-08-2026

ਸਨੌਰ (ਪਟਿਆਲਾ), 10 ਅਗਸਤ (ਗੀਤਵਿੰਦਰ ਸਿੰਘ ਸੋਖਲ)- ਸਨੌਰ ਦੇ ਖਾਲਸਾ ਕਲੋਨੀ ਇਲਾਕੇ ਵਿਚ ਗੱਡੀ ਅੱਗੇ-ਪਿੱਛੇ ਕਰਨ ਨੂੰ ਲੈ ਕੇ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ।  ਦੋ ਵਿਅਕਤੀਆਂ ਵਲੋਂ ਕਿਰਚਾਂ ਨਾਲ ਕੀਤੇ ਹਮਲੇ ਵਿਚ ਕਰੀਬ 27 ਸਾਲਾਂ ਨੌਜਵਾਨ ਜਸ਼ਨ ਵਿਰਕ ਦੀ ਮੌਤ ਹੋ ਗਈ, ਜਦਕਿ ਉਸਨੂੰ ਬਚਾਉਣ ਆਇਆ ਬਲਦੇਵ ਸਿੰਘ ਵੀ ਜ਼ਖ਼ਮੀ ਹੋ ਗਿਆ।

ਦੋਵਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਜਸ਼ਨ ਵਿਰਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵਾਰਦਾਤ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

Ad Position 22
No active advertisement
ਪਿਛਲੀ ਖ਼ਬਰ ਮੰਡੀ ਦਾ ਨੌਜਵਾਨ 20 ਜ਼ਿੰਦਾ ਕਾਰਤੂਸਾਂ ਸਮੇਤ ਨਗਲਾ ਮੋੜ ਤੋਂ ਗ੍ਰਿਫ਼ਤਾਰ, ਤਿੰਨ ਦਿਨਾਂ ਦੇ ਰਿਮਾਂਡ ਤੇ ਭੇਜਿਆ ਅਗਲੀ ਖ਼ਬਰ ਥਾਣੇ ’ਚੋਂ ਹੀ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੇ ਮਾਮਲੇ ’ਚ ਪੁਲਿਸ ਮੁਲਾਜ਼ਮ ਸਮੇਤ ਤਿੰਨ ਗ੍ਰਿਫ਼ਤਾਰ
Ad Position 24