12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਟੋਲ ਪਲਾਜ਼ਾ ਕੱਥੂ ਨੰਗਲ ’ਤੇ ਲੱਗਾ ਧਰਨਾ

ਜੈਂਤੀਪੁਰ (ਅੰਮ੍ਰਿਤਸਰ), 12 ਅਗਸਤ (ਭੁਪਿੰਦਰ ਸਿੰਘ ਗਿੱਲ)- ਕਸਬੇ ਤੋਂ ਥੋੜੀ ਦੂਰ ਪੈਂਦੇ ਟੋਲ ਪਲਾਜ਼ਾ ਕੱਥੂ ਨੰਗਲ ’ਤੇ ਅੱਜ ਬਾਅਦ ਦੁਪਹਿਰ ਧਰਨਾਕਾਰੀਆਂ ਵਲੋਂ ਧਰਨਾ ਲਗਾ ਕੇ ਟੋਲ ਪਲਾਜ਼ਾ ਪਰਚੀ ਮੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-08-2026

ਜੈਂਤੀਪੁਰ (ਅੰਮ੍ਰਿਤਸਰ), 12 ਅਗਸਤ (ਭੁਪਿੰਦਰ ਸਿੰਘ ਗਿੱਲ)- ਕਸਬੇ ਤੋਂ ਥੋੜੀ ਦੂਰ ਪੈਂਦੇ ਟੋਲ ਪਲਾਜ਼ਾ ਕੱਥੂ ਨੰਗਲ ’ਤੇ ਅੱਜ ਬਾਅਦ ਦੁਪਹਿਰ ਧਰਨਾਕਾਰੀਆਂ ਵਲੋਂ ਧਰਨਾ ਲਗਾ ਕੇ ਟੋਲ ਪਲਾਜ਼ਾ ਪਰਚੀ ਮੁਕਤ ਕੀਤਾ ਗਿਆ। ਧਰਨਾ ਦੇ ਰਹੇ ਲੋਕਾਂ ਨੇ ਦੱਸਿਆ ਕਿ ਸਾਡਾ ਵਿਅਕਤੀ ਅਜੀਤ ਸਿੰਘ, ਜੋ ਟੋਲ ਪਲਾਜ਼ਾ ’ਤੇ ਨੌਕਰੀ ਕਰਦਾ ਸੀ, ਰੋਜ਼ਾਨਾ ਦੀ ਤਰ੍ਹਾਂ ਸੜਕ ਉੱਪਰ ਕੰਮ ਕਰ ਰਿਹਾ ਸੀ ਤੇ ਬਟਾਲਾ ਰੋਡ ’ਤੇ ਸਥਿਤ  ਪੈਟਰੋਲ ਪੰਪ ਕੱਥੂਨੰਗਲ ਦੇ ਕੋਲ ਕਿਸੇ ਅਣ-ਪਛਾਤੀ ਗੱਡੀ ਵਲੋਂ ਟੱਕਰ ਮਾਰੇ ਜਾਣ ਕਾਰਨ ਉਸਦੀ ਮੌਤ ਗਈ ਸੀ ਤੇ ਗੱਡੀ ਵਾਲਾ ਉਥੋਂ ਭੱਜ ਗਿਆ ਸੀ। ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਹ ਧਰਨਾ ਲਗਾਇਆ ਗਿਆ ਹੈ।ਇਸ ਸੰਬੰਧੀ ਪੁਲਿਸ ਥਾਣਾ ਕੱਥੂਨੰਗਲ ਦੇ ਮੌਕੇ ’ਤੇ ਪਹੁੰਚੇ ਮੁਲਾਜ਼ਮਾਂ ਵਲੋਂ ਦੱਸਿਆ ਗਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਬੀਤੇ ਕੱਲ੍ਹ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਅਣ-ਪਛਾਤੀ ਗੱਡੀ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੇ ਅਵਤਾਰ ਨਗਰ ’ਚ ਦੋਹਰਾ ਕਤਲਕਾਂਡ ਅਗਲੀ ਖ਼ਬਰ ਸ਼ਹੀਦ ਸੁਖਦੇਵ ਥਾਪਰ ਦੇ ਵਾਰਸਾਂ ਨੇ ਖੋਲ੍ਹਿਆ ਮੋਰਚਾ, ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ
Ad Position 24