ਐੱਸ. ਏ. ਐੱਸ. ਨਗਰ, 12 ਅਗਸਤ (ਕਪਿਲ ਵਧਵਾ) - ਮੁਹਾਲੀ ਸਥਿਤ ਵਿਸ਼ੇਸ਼ ਜੱਜ ਸੀ.ਬੀ.ਆਈ. ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਸਰਕਾਰੀ ਰਕਮ ਦੇ ਗਬਨ ਨਾਲ ਸੰਬੰਧਿਤ ਮਾਮਲੇ ਵਿਚ ਪੀ.ਡਬਲਿਊ.ਡੀ. (ਬੀ.ਐਂਡ.ਆਰ.), ਮਾਨਸਾ ਦੇ ਤਤਕਾਲੀ ਐਕਸੀਅਨ ਜੋਗਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਉਸ ਨੂੰ 30 ਦਿਨ ਦੀ ਵਾਧੂ ਸਖ਼ਤ ਕੈਦ ਭੁਗਤਣੀ ਪਵੇਗੀ। ਮਾਮਲੇ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਜੋਗਿੰਦਰ ਸਿੰਘ ਨੇ ਸਰਕਾਰੀ ਰਕਮ ਨੂੰ ਵੱਖ-ਵੱਖ ਖਾਤਿਆਂ ਵਿਚ ਤਬਦੀਲ ਕਰਨ ਤੋਂ ਬਾਅਦ ਆਪਣੇ ਨਿੱਜੀ ਖਾਤੇ ਵਿਚ ਪਹੁੰਚਾਇਆ ਸੀ। ਅਦਾਲਤ ਦੇ ਮੁਤਾਬਕ ਇਸ ਰਕਮ ਦੀ ਵਰਤੋਂ ਨਿੱਜੀ ਖ਼ਰਚਿਆਂ ਤੋਂ ਇਲਾਵਾ ਸੋਨਾ ਖ਼ਰੀਦਣ ਲਈ ਵੀ ਕੀਤੀ ਗਈ।ਜਗਿੰਦਰ ਸਿੰਘ ਵਿਰੁੱਧ ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਉਸ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 409, 420 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਜੋਗਿੰਦਰ ਸਿੰਘ ਨੂੰ ਆਈ.ਪੀ.ਸੀ. ਦੀ ਧਾਰਾ 409 ਤਹਿਤ ਦੋਸ਼ੀ ਕਰਾਰ ਦਿੱਤਾ, ਜਦਕਿ ਧਾਰਾ 420 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)(ਡੀ) ਸਹਿਤ ਧਾਰਾ 13(2) ਤਹਿਤ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਵਲੋਂ ਧਾਰਾ 409 ਤਹਿਤ ਦੋਸ਼ ਸਾਬਤ ਹੋਣ ’ਤੇ ਸਜ਼ਾ ਸੁਣਾਈ ਗਈ।
ਤਾਜ਼ਾ ਖ਼ਬਰਾਂ
Free
ਸਰਕਾਰੀ ਰਕਮ ਗਬਨ ਦੇ ਮਾਮਲੇ ’ਚ ਸਾਬਕਾ ਐਕਸੀਅਨ ਨੂੰ 3 ਸਾਲ ਦੀ ਸਖ਼ਤ ਕੈਦ
ਐੱਸ. ਏ. ਐੱਸ. ਨਗਰ, 12 ਅਗਸਤ (ਕਪਿਲ ਵਧਵਾ) - ਮੁਹਾਲੀ ਸਥਿਤ ਵਿਸ਼ੇਸ਼ ਜੱਜ ਸੀ.ਬੀ.ਆਈ. ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਸਰਕਾਰੀ ਰਕਮ ਦੇ ਗਬਨ ਨਾਲ ਸੰਬੰਧਿਤ ਮਾਮਲੇ ਵਿਚ ਪੀ.ਡਬਲਿਊ.ਡੀ. (ਬੀ.ਐਂਡ.ਆਰ.), ਮਾਨਸਾ...
ਅਜੀਤ ਡੈਸਕ
12-08-2026