12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਮਰੀਕਾ ਦੇ ਦੋ ਰਾਜਾਂ ਨੇ 15 ਅਗਸਤ ਨੂੰ ‘ਭਾਰਤ ਆਜ਼ਾਦੀ ਦਿਹਾੜਾ’ ਐਲਾਨਿਆ

ਨਿਊਯਾਰਕ, 12 ਅਗਸਤ (ਏਜੰਸੀ)- ਅਮਰੀਕਾ ਦੇ ਦੋ ਰਾਜਾਂ ਨਿਊਯਾਰਕ ਅਤੇ ਨਿਊ ਜਰਸੀ ਨੇ 15 ਅਗਸਤ ਨੂੰ ‘ਭਾਰਤ ਆਜ਼ਾਦੀ ਦਿਹਾੜੇ’ ਵਜੋਂ ਘੋਸ਼ਿਤ ਕੀਤਾ ਹੈ, ਜੋ ਕਿ ਇਕ ਸੁਤੰਤਰ ਰਾਸ਼ਟਰ ਵਜੋਂ ਭਾਰਤ ਦੀ ਯਾਤਰਾ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ....

Ad Position 21
No active advertisement
ਅਜੀਤ ਡੈਸਕ 13-08-2026

ਨਿਊਯਾਰਕ, 12 ਅਗਸਤ (ਏਜੰਸੀ)- ਅਮਰੀਕਾ ਦੇ ਦੋ ਰਾਜਾਂ ਨਿਊਯਾਰਕ ਅਤੇ ਨਿਊ ਜਰਸੀ ਨੇ 15 ਅਗਸਤ ਨੂੰ ‘ਭਾਰਤ ਆਜ਼ਾਦੀ ਦਿਹਾੜੇ’ ਵਜੋਂ ਘੋਸ਼ਿਤ ਕੀਤਾ ਹੈ, ਜੋ ਕਿ ਇਕ ਸੁਤੰਤਰ ਰਾਸ਼ਟਰ ਵਜੋਂ ਭਾਰਤ ਦੀ ਯਾਤਰਾ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਨਿਊਯਾਰਕ ਵਿਚ ਭਾਰਤੀ ਕੌਂਸਲੇਟ ਨੇ ਮੰਗਲਵਾਰ ਨੂੰ ‘ਐਕਸ’ ’ਤੇ ਪੋਸਟ ਕੀਤਾ ਕਿ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ 15 ਅਗਸਤ, 2026 ਨੂੰ ਪੂਰੇ ਰਾਜ ਵਿਚ ‘ਭਾਰਤ ਸੁਤੰਤਰਤਾ ਦਿਵਸ’ ਵਜੋਂ ਘੋਸ਼ਿਤ ਕਰਨ ਵਾਲਾ ਇਕ ਐਲਾਨ ਜਾਰੀ ਕੀਤਾ, ਜਦੋਂ ਕਿ ਨਿਊ ਜਰਸੀ ਦੀ ਗਵਰਨਰ ਮਿਕੀ ਸ਼ੈਰਿਲ ਨੇ ਵੀ ਇਸੇ ਤਰ੍ਹਾਂ ਦਾ ਐਲਾਨ ਕੀਤਾ। ਕੌਂਸਲੇਟ ਨੇ ਕਿਹਾ ਕਿ ਇਹ ਐਲਾਨ ਭਾਰਤ ਦੇ 80ਵੇਂ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਕੀਤੇ ਗਏ ਹਨ ਅਤੇ ਇਹ ‘ਭਾਰਤ ਦੀ ਆਜ਼ਾਦੀ ਦੀ ਯਾਤਰਾ ਅਤੇ ਭਾਰਤ ਤੇ ਅਮਰੀਕਾ ਦੇ ਸਾਂਝੇ ਲੋਕਤੰਤਰੀ ਮੁੱਲਾਂ’ ਨੂੰ ਉਜਾਗਰ ਕਰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ਜਿੱਤਿਆ ਵੱਕਾਰੀ ਡਿਰਾਕ ਮੈਡਲ ਅਗਲੀ ਖ਼ਬਰ ਵੈਰੋਨਾ ਦੇ ਮਸ਼ਹੂਰ ਇੰਡੀਅਨ ਰੈਸਟੋਰੈਂਟ ਦੇ ਮਾਲਕ ਦੇ ਘਰ ਲੱਖਾਂ ਰੁਪਏ ਦੇ ਗਹਿਣਿਆਂ ਅਤੇ ਯੂਰੋਆਂ ਦੀ ਚੋਰੀ
Ad Position 24