ਲੰਡਨ, 12 ਅਗਸਤ (ਏਜੰਸੀ)-ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ‘ਸਟੈਟਿਸਟੀਕਲ ਮਕੈਨਿਕਸ’ ਵਿਚ ਮਹੱਤਵਪੂਰਨ ਯੋਗਦਾਨ ਲਈ ਸਿਧਾਂਤਕ ਭੌਤਿਕ ਵਿਗਿਆਨ ਵਿਚ ਦੁਨੀਆ ਦੇ ਪ੍ਰਮੁੱਖ ਸਨਮਾਨਾਂ ’ਚੋਂ ਇਕ 2026 ਦਾ ਡਿਰਾਕ ਮੈਡਲ ਜਿੱਤਿਆ ਹੈ। ਇਟਲੀ-ਆਧਾਰਿਤ ਸੰਸਥਾ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਫਿਜ਼ਿਕਸ ਨੇ ਦੱਸਿਆ ਕਿ ਧਰ ਇਸ ਸਾਲ ਦਾ ਮੈਡਲ ਪ੍ਰਾਪਤ ਕਰਨ ਵਾਲੇ ਚਾਰ ਭੌਤਿਕ ਵਿਗਿਆਨੀਆਂ ਵਿਚੋਂ ਇਕ ਹਨ। ਦੀਪਕ ਧਰ ਬੰਗਲੁਰੂ ਵਿਚ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਦੇ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਸਾਇੰਸਜ਼ ਵਿਚ ਪ੍ਰੋਫੈਸਰ ਹਨ। 1985 ’ਚ ਸਥਾਪਿਤ ਕੀਤਾ ਡਿਰਾਕ ਮੈਡਲ, ਸਿਧਾਂਤਕ ਭੌਤਿਕ ਵਿਗਿਆਨ ਵਿਚ ਪ੍ਰਮੁੱਖ ਯੋਗਦਾਨਾਂ ਨੂੰ ਮਾਨਤਾ ਦਿੰਦਾ ਹੈ। ਦੀਪਕ ਧਰ ਨੂੰ 2026 ਦਾ ਮੈਡਲ ਫਰਾਂਸ ਦੇ ਬਰਨਾਰਡ ਡੇਰਿਡਾ, ਇਟਲੀ ਦੇ ਮਾਰਕ ਮੇਜ਼ਾਰਡ ਅਤੇ ਇਜ਼ਰਾਈਲ ਤੇ ਅਮਰੀਕਾ ਦੇ ਹੈਮ ਸੋਮਪੋਲਿੰਸਕੀ ਨਾਲ ਸਾਂਝੇ ਰੂਪ ’ਚ ਮਿਲਿਆ ਹੈ।
ਤਾਜ਼ਾ ਖ਼ਬਰਾਂ
Free
ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ਜਿੱਤਿਆ ਵੱਕਾਰੀ ਡਿਰਾਕ ਮੈਡਲ
ਲੰਡਨ, 12 ਅਗਸਤ (ਏਜੰਸੀ)-ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ‘ਸਟੈਟਿਸਟੀਕਲ ਮਕੈਨਿਕਸ’ ਵਿਚ ਮਹੱਤਵਪੂਰਨ ਯੋਗਦਾਨ ਲਈ ਸਿਧਾਂਤਕ ਭੌਤਿਕ ਵਿਗਿਆਨ ਵਿਚ ਦੁਨੀਆ ਦੇ ਪ੍ਰਮੁੱਖ ਸਨਮਾਨਾਂ ’ਚੋਂ ਇਕ 2026 ਦਾ ਡਿਰਾਕ ਮੈਡਲ ਜਿੱਤਿਆ ...
ਅਜੀਤ ਡੈਸਕ
13-08-2026