14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਟਿਆਲਾ ਚੌਕ ’ਤੇ ਪੀ.ਆਰ.ਟੀ.ਸੀ. ਬੱਸ ਤੇ ਕਾਰ ਦੀ ਟੱਕਰ, ਚਾਲਕਾਂ ਵਿਚਾਲੇ ਵਿਵਾਦ

ਜ਼ੀਰਕਪੁਰ (ਮੋਹਾਲੀ), 14 ਅਗਸਤ- ਪਟਿਆਲਾ ਚੌਕ ਦੀਆਂ ਟ੍ਰੈਫਿਕ ਲਾਈਟਾਂ ’ਤੇ...

Ad Position 21
No active advertisement
ਅਜੀਤ ਡੈਸਕ 14-08-2026

ਜ਼ੀਰਕਪੁਰ (ਮੋਹਾਲੀ), 14 ਅਗਸਤ- ਪਟਿਆਲਾ ਚੌਕ ਦੀਆਂ ਟ੍ਰੈਫਿਕ ਲਾਈਟਾਂ ’ਤੇ ਪੀ.ਆਰ.ਟੀ.ਸੀ. ਬੱਸ ਅਤੇ ਕਾਰ ਵਿਚਾਲੇ ਟੱਕਰ ਤੋਂ ਬਾਅਦ ਵਿਵਾਦ ਹੋ ਗਿਆ। ਟੱਕਰ ਨੂੰ ਲੈ ਕੇ ਬੱਸ ਚਾਲਕ ਅਤੇ ਕਾਰ ਚਾਲਕ ਵਿਚਾਲੇ ਸ਼ੁਰੂ ਹੋਈ ਕਹਾਸੁਣੀ ਦੇਖਦੇ ਹੀ ਦੇਖਦੇ ਹੱਥਾਪਾਈ ਵਿਚ ਬਦਲ ਗਈ।

ਵਿਵਾਦ ਦੌਰਾਨ ਇਕ ਸਿੱਖ ਵਿਅਕਤੀ ਦੀ ਪੱਗ ਵੀ ਉੱਤਰ ਗਈ, ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵਿਚ ਰੋਸ ਫੈਲ ਗਿਆ। ਘਟਨਾ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਕਾਫੀ ਦੇਰ ਤੱਕ ਹੰਗਾਮੇ ਵਾਲੀ ਸਥਿਤੀ ਬਣੀ ਰਹੀ।

ਰੁਝੇਵੇਂ ਵਾਲੇ ਪਟਿਆਲਾ ਚੌਕ ’ਤੇ ਹੋਏ ਵਿਵਾਦ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ। ਮੁੱਢਲੀ ਜਾਣਕਾਰੀ ਮੁਤਾਬਕ ਪੂਰੇ ਵਿਵਾਦ ਦੀ ਸ਼ੁਰੂਆਤ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਤੋਂ ਹੋਈ ਸੀ।

Ad Position 22
No active advertisement
ਪਿਛਲੀ ਖ਼ਬਰ ਮੂਸੇਵਾਲਾ ਹੱਤਿਆ ਮਾਮਲੇ ’ਚ ਸੁਣਵਾਈ 28 ਅਗਸਤ ’ਤੇ ਪਈ ਅਗਲੀ ਖ਼ਬਰ ਡੀ. ਆਈ. ਜੀ. ਇੰਦਰਬੀਰ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ
Ad Position 24