14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਭਾਰਤ ਦੀ ਉਦਾਰਤਾ ਅਤੇ ਸਹਿਣਸ਼ੀਲਤਾ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ-ਡੋਵਾਲ

ਨਵੀਂ ਦਿੱਲੀ, 14 ਅਗਸਤ (ਪੀ.ਟੀ.ਆਈ.)-ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਭਾਰਤ ਦੀ ਉਦਾਰਤਾ ਅਤੇ ਸਹਿਣਸ਼ੀਲਤਾ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਜੋਖਮ ਲੈ ...

Ad Position 21
No active advertisement
ਅਜੀਤ ਡੈਸਕ 14-08-2026

ਨਵੀਂ ਦਿੱਲੀ, 14 ਅਗਸਤ (ਪੀ.ਟੀ.ਆਈ.)-ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਭਾਰਤ ਦੀ ਉਦਾਰਤਾ ਅਤੇ ਸਹਿਣਸ਼ੀਲਤਾ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਜੋਖਮ ਲੈ ਸਕਦਾ ਹੈ ਅਤੇ ਸਖ਼ਤ ਹਮਲਾ ਕਰ ਸਕਦਾ ਹੈ, ਭਾਵੇਂ ਨਤੀਜੇ ਕੁਝ ਵੀ ਹੋਣ। ਡਿਸਕਵਰੀ ਦੀਆਂ ਆਉਣ ਵਾਲੀਆਂ ਦਸਤਾਵੇਜ਼ੀ ਫਿਲਮਾਂ “ਡੀਕਲਾਸਫੀਫਾਈਡ: ਆਪ੍ਰੇਸ਼ਨ ਸੰਧੂਰ” ਵਿੱਚ ਬੋਲਦੇ ਹੋਏ ਡੋਵਾਲ ਨੇ ਕਿਹਾ ਕਿ 88 ਘੰਟੇ ਚੱਲੇ ਫੌਜੀ ਆਪ੍ਰੇਸ਼ਨ ਦਾ ਉਦੇਸ਼ ਦੁਸ਼ਮਣ ਕੈਂਪਾਂ ਨੂੰ ਤਬਾਹ ਕਰਨਾ ਸੀ, ਖਾਸ ਕਰਕੇ ਉਨ੍ਹਾਂ ਕੈਪਾਂ ਦਾ ਜੋ ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਸਨ।ਆਪ੍ਰੇਸ਼ਨ ਸੰਧੂਰ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਵਿਚ ਡੋਵਾਲ ਨੇ ਕਿਹਾ ਕਿ ਸਾਡੇ ਆਪ੍ਰੇਸ਼ਨ ਦਾ ਉਦੇਸ਼ ਦੁਸ਼ਮਣ ਕੈਂਪਾਂ ਨੂੰ ਤਬਾਹ ਕਰਨਾ ਸੀ, ਖਾਸ ਕਰਕੇ ਜੋ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਸਨ।ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਨੂੰ ਸੁਨੇਹਾ ਬਹੁਤ ਸਪੱਸ਼ਟ ਹੈ ਕਿ ਭਾਰਤ ਦੀ ਉਦਾਰਤਾ ਜਾਂ ਸਹਿਣਸ਼ੀਲਤਾ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਭਾਰਤ ਜੋਖਮ ਲੈ ਸਕਦਾ ਹੈ, ਭਾਰਤ ਸਖ਼ਤ ਹਮਲਾ ਕਰ ਸਕਦਾ ਹੈ, ਭਾਵੇਂ ਨਤੀਜੇ ਕੋਈ ਵੀ ਹੋਣ।”ਡਿਸਕਵਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਦੋ-ਭਾਗਾਂ ਵਾਲੀ ਦਸਤਾਵੇਜ਼ੀ ਭਾਰਤ ਦੀ ਫੌਜੀ ਅਤੇ ਰਾਸ਼ਟਰੀ ਸੁਰੱਖਿਆ ਲੀਡਰਸ਼ਿਪ ਨੂੰ ਆਪ੍ਰੇਸ਼ਨ ਸੰਧੂਰ ਦੇ ਆਲੇ-ਦੁਆਲੇ ਦੇ ਫੈਸਲਿਆਂ ਅਤੇ ਘਟਨਾਵਾਂ ਦਾ ਵਰਣਨ ਕਰਨ ਲਈ ਇਕੱਠੀ ਕਰਦੀ ਹੈ। ਇਸ ਵਿੱਚ ਉਨ੍ਹਾਂ ਲੋਕਾਂ ਦੇ ਸਿੱਧੇ ਤਜਰਬੇ ਸ਼ਾਮਲ ਹਨ ਜਿਨ੍ਹਾਂ ਨੇ ਭਾਰਤ ਦੀ ਪ੍ਰਤੀਕਿਰਿਆ ਦੀ ਨਿਗਰਾਨੀ ਕੀਤੀ।ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੋਅ ਵਿੱਚ, ਡੋਵਾਲ ਫੌਜੀ ਪ੍ਰਤੀਕਿਰਿਆ ਦੇ ਪਿੱਛੇ ਦੇ ਫੈਸਲਿਆਂ ਅਤੇ ਦ੍ਰਿੜਤਾ ਬਾਰੇ ਦੱਸਦੇ ਹਨ। “ਡੀਕਲਾਸੀਫਾਈਡ: ਆਪ੍ਰੇਸ਼ਨ ਸੰਧੂਰ” ਦਾ ਪ੍ਰੀਮੀਅਰ ਸਨਿਚਰਵਾਰ ਰਾਤ 9 ਵਜੇ ਡਿਸਕਵਰੀ ਅਤੇ ਸਟ੍ਰੀਮਿੰਗ ਸੇਵਾ ਡਿਸਕਵਰੀ ‘ਤੇ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਰੱਖਿਆ ਬਰਾਮਦ ਵਧ ਕੇ 38,424 ਕਰੋੜ ਰੁਪਏ ਹੋਈ- ਰਾਜਨਾਥ ਅਗਲੀ ਖ਼ਬਰ ਹਿਮਾਚਲ ’ਚ ਥਾਣੇ ’ਤੇ ਆਈ.ਈ.ਡੀ. ਧਮਾਕਾ ਮਾਮਲੇ ’ਚ ਤਿੰਨ ਗ੍ਰਿਫ਼ਤਾਰ
Ad Position 24