ਬਿਆਸ, 15 ਅਗਸਤ (ਨਰਿੰਦਰ ਸਿੰਘ)- ਅੱਜ ਬਿਆਸ ਦਰਿਆ ਵਿਖੇ ਪੰਜਾਬ ਐਕਸ਼ਨ ਦਿਵਿਆਂਗ ਕਮੇਟੀ ਵਲੋਂ ਆਪਣੀਆਂ ਮੰਗਾਂ ਦੇ ਤਹਿਤ ਧਰਨਾ ਦਿੱਤਾ ਗਿਆ। ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਗੱਲਬਾਤ ਰਾਹੀਂ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਮਾਨ ਵਲੋਂ ਗਰੰਟੀਆਂ ਪੂਰੀਆਂ ਕੀਤੇ ਜਾਣ ਦੀ ਗੱਲ ਕੀਤੀ ਜਾਂਦੀ ਹੈ। ਪਰ ਦਿਵਿਆਂਗ ਵਰਗਾਂ ਲਈ ਕੁਝ ਵੀ ਨਹੀਂ ਕੀਤਾ ਗਿਆ। ਸਾਨੂੰ ਪਹਿਲਾਂ ਤੋਂ ਮਿਲ ਰਹੇ 1500 ਰੁਪਏ ਦੀ ਪੈਨਸ਼ਨ ਵਿਚ 1000 ਰੁਪਏ ਵਧਾਏ ਜਾਣ ਦਾ ਭਰੋਸਾ ਦਿੱਤਾ ਗਿਆ ਸੀ ਜੋ ਕਿ ਨਹੀਂ ਪੂਰਾ ਕੀਤਾ ਗਿਆ।
ਹੋਰ ਵੀ ਕੁਝ ਮੰਗਾਂ ਜਿਵੇਂ ਚਾਰ ਪਰਸੈਂਟ ਹੈਂਡੀਕੈਪ ਬੈਕਲੋਗ ਕੋਟਾ ਖਾਲੀ ਹੋਣ ਦੇ ਬਾਵਜੂਦ ਵੀ ਸਾਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਕਈ ਵਾਰ ਇਸ ਸਬੰਧਿਤ ਮੰਤਰੀਆਂ ਨਾਲ ਮੁਲਾਕਾਤ ਕੀਤੀ ਗਈ ਪਰ ਕਿਸੇ ਵੀ ਸਰਕਾਰ ਨੇ ਸਾਡੇ ਵਾਅਦੇ ਨਹੀਂ ਪੂਰੇ ਕੀਤੇ।
ਅੱਜ ਅਸੀਂ ਫੈਸਲਾ ਲਿਆ ਅਤੇ ਆਪਣੇ ਹੱਕਾਂ ਨੂੰ ਪੂਰਾ ਕਰਵਾਉਣ ਲਈ ਦਰਿਆ ਬਿਆਸ ਵਿਖੇ ਧਰਨਾ ਦੇ ਰਹੇ ਹਾਂ। ਜੇਕਰ ਅੱਜ ਸਾਡੀ ਗੱਲਬਾਤ ਮੁੱਖ ਮੰਤਰੀ ਮਾਨ ਨਾਲ ਵੀਡੀਓ ਕਾਨਫਰੰਸਿੰਗ ਤੇ ਕਰਵਾ ਦਿੱਤੀ ਜਾਵੇ ਅਤੇ ਸਾਨੂੰ ਭਰੋਸਾ ਦਿੱਤਾ ਜਾਵੇ ਤਾਂ ਅਸੀਂ ਇਸ ਧਰਨੇ ਦੀ ਸਮਾਪਤੀ ਕਰਾਂਗੇ। ਜੇਕਰ ਸ਼ਾਮ 4 ਵਜੇ ਤੱਕ ਸਾਡੀ ਮੰਗ ਸੰਬੰਧਿਤ ਕੋਈ ਗੱਲਬਾਤ ਜਾਂ ਫੈਸਲਾ ਨਹੀਂ ਹੁੰਦਾ ਤਾਂ ਬਿਆਸ ਦਰਿਆ ਵਿਖੇ ਕੁਰਬਾਨੀਆਂ ਦਿੱਤੀਆਂ ਜਾਣਗੀਆਂ।