15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਸੁਖਬੀਰ ਸਿੰਘ ਬਾਦਲ ’ਤੇ ਹੋਏ ਦੋਵੇਂ ਕਾਤਲਾਨਾ ਹਮਲਿਆਂ ਦੀ ਐਨ. ਆਈ. ਏ. ਜਾਂਚ ਕਰਵਾਈ ਜਾਵੇ- ਹਰਸਿਮਰਤ ਕੌਰ ਬਾਦਲ

ਗੁਰੂਹਰਸਹਾਏ (ਫ਼ਿਰੋਜ਼ਪੁਰ),16 ਅਗਸਤ (ਕਪਿਲ ਕੰਧਾਰੀ) - ਅੱਜ ਗੁਰੂਹਰਸਹਾਏ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ...

Ad Position 21
No active advertisement
ਅਜੀਤ ਡੈਸਕ 16-08-2026

ਗੁਰੂਹਰਸਹਾਏ (ਫ਼ਿਰੋਜ਼ਪੁਰ),16 ਅਗਸਤ (ਕਪਿਲ ਕੰਧਾਰੀ) - ਅੱਜ ਗੁਰੂਹਰਸਹਾਏ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੰਜਾਬ ਬਚਾਓ ਮੁਹਿੰਮ ਦੇ ਦੂਜੇ ਪੜਾਅ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਤੋਂ ਬਾਅਦ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਕੋਈ ਦਿਨ ਪਹਿਲਾਂ ਨਾਦੇੜ ਸ਼੍ਰੀ ਹਜੂਰ ਸਾਹਿਬ ਹੋਏ ਕਾਤੀਲਾਨਾ ਹਮਲੇ ਵਿਚ ਗੰਭੀਰ ਜ਼ਖ਼ਮੀ ਹੋ ਗਏ ਸਨ ਤੇ ਉਨ੍ਹਾਂ ਦੀ ਬਾਂਹ ਦੀ ਸਰਜਰੀ ਹੋਈ ਤੇ 150 ਦੇ ਕਰੀਬ ਟਾਂਕੇ ਲੱਗੇ ਹਨ।

ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਦੋ ਕਾਤਲਾਨਾ ਹਮਲਿਆਂ ਦੀ ਕੌਮੀ ਜਾਂਚ ਏਜੰਸੀ (ਐਨ ਆਈ ਏ) ਕੋਲੋਂ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਇਕ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਜਿਸ ਵਿਚ ਸਿਆਸਤਦਾਨ ਤੇ ਪੁਲਿਸ ਅਫ਼ਸਰ ਦੋਵੇਂ ਸ਼ਾਮਲ ਹਨ। ਬੀਬਾ ਹਰਸਿਮਰਤ ਕੌਰ ਬਾਦਲ ਨੇ ਹਮਲੇ ਵਿਚ ਹਮਲਾਵਰ ਵਲੋਂ ਵਰਤੀ ਗਈ ਡੇਢ ਫੁੱਟ ਲੰਬੀ ਕਿਰਚ ਬਹੁਤ ਤਿੱਖੀ ਤੇ ਸੀ ਜਿਸ ਕਾਰਨ ਇਹ ਬਾਂਹ ਦੇ ਆਰ ਪਾਰ ਹੋ ਗਈ। ਬੀਬਾ ਬਾਦਲ ਨੇ ਕਿਹਾ ਨਾਂਦੇੜ ਸਾਹਿਬ ਦੇ ਨਾਲ-ਨਾਲ 4 ਦਸੰਬਰ 2024 ਨੂੰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਹੋਏ ਹਮਲੇ ਨੂੰ ਸਰਦਾਰ ਬਾਦਲ ਨੂੰ ਜਾਨੋਂ ਮਾਰਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਕਮਜ਼ੋਰ ਕਰਨ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਸੇ ਵਾਸਤੇ ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਸ ਸਾਰੇ ਮਾਮਲੇ ਤੇ ਦੋਵਾਂ ਘਟਨਾਵਾਂ ਦੀ ਐਨ. ਆਈ. ਏ. ਕੋਲੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਕਰਨਾ ਪਵੇਗਾ ਕਿਉਂਕਿ ਜਿਸ ਵਿਅਕਤੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ’ਤੇ ਹਮਲਾ ਕੀਤਾ, ਉਹ ਆਈ. ਐਸ. ਆਈ. ਦਾ ਏਜੰਟ ਹੈ ਤੇ ਇਕ ਐਸ. ਪੀ. ਰੈਂਕ ਦਾ ਅਫ਼ਸਰ ਉਸਦੀ ਮਦਦ ਕਰ ਰਿਹਾ ਸੀ ਤੇ ਇਸ ਘਿਨੌਣੇ ਅਪਰਾਧ ਦੇ ਤਿੰਨ ਮਹੀਨਿਆਂ ਵਿਚ ਹੀ ਉਸਨੂੰ ਜ਼ਮਾਨਤ ਮਿਲ ਗਈ। ਉਨ੍ਹਾਂ ਦੱਸਿਆ ਕਿ ਜਦੋਂ ਨਾਂਦੇੜ ਸਾਹਿਬ ਵਿਖੇ ਹੋਏ ਹਮਲੇ ਵੇਲੇ ਸਰਦਾਰ ਬਾਦਲ ਗੁਰਦੁਆਰਾ ਮਾਤਾ ਸਾਹਿਬ ਦੀਵਾਨ ਜੀ ਦੀਆਂ ਪੌੜੀਆਂ ਉੱਤਰ ਰਹੇ ਸਨ ਤਾਂ ਹਮਲਾਵਰ ਜੋ ਨਿਹੰਗ ਬਣ ਕੇ ਆਇਆ ਸੀ, ਨੇ ਪਹਿਲਾਂ ਉਨ੍ਹਾਂ ਦੇ ਨਾਲ ਤੁਰਨ ਦਾ ਡਰਾਮਾ ਕੀਤਾ ਤੇ ਫਿਰ ਅਚਨਚੇਤ ਹੀ ਹਮਲਾ ਬੋਲ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਘਿਨੌਣਾ ਕੰਮ ਕੋਈ ਸੱਚਾ ਗੁਰੂ ਦਾ ਸਿੱਖ ਨਹੀਂ ਕਰ ਸਕਦਾ ਅਤੇ ਸਾਰੇ ਮਾਮਲੇ ਦੀ ਐਨ. ਆਈ. ਏ. ਕੋਲੋਂ ਜਾਂਚ ਕਰਵਾਉਣ ਦੀ ਜ਼ਰੂਰਤ ਹੈ ਤਾਂ ਜੋ ਇਨ੍ਹਾਂ ਹਮਲਿਆਂ ਦੀ ਤਹਿ ਤੱਕ ਜਾਇਆ ਜਾ ਸਕੇ ਤੇ ਉਹ ਵਿਅਕਤੀ ਵੀ ਪਛਾਣੇ ਜਾ ਸਕਣ ਜਿਨ੍ਹਾਂ ਨੇ ਇਹ ਹਮਲੇ ਕਰਵਾਏ।

Ad Position 22
No active advertisement
ਪਿਛਲੀ ਖ਼ਬਰ ਬਸਪਾ ਦੇ ਸਾਬਕਾ ਸ਼ਹਿਰੀ ਪ੍ਰਧਾਨ ਸੁਰਿੰਦਰ ਸੀਂਹਮਾਰ ਸਾਥੀਆਂ ਸਮੇਤ ਆਪ ਵਿਚ ਸ਼ਾਮਿਲ ਅਗਲੀ ਖ਼ਬਰ ਅੰਬਾਲਾ ਵਿਚ ਸਿੱਖ ਸੰਗਤ ’ਤੇ ਹੋਏ ਲਾਠੀਚਾਰਜ ਤੋਂ ਬਾਅਦ 25 ਅਗਸਤ ਨੂੰ ਸੰਗਤ ਹੋਵੇਗੀ ਇਕੱਠੀ
Ad Position 24