ਗਾਲੇ, 17 ਅਗਸਤ ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਗਾਲੇ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਪਹਿਲੀ ਪਾਰੀ 'ਚ ਸ੍ਰੀਲੰਕਾ ਦੀ ਪੂਰੀ ਟੀਮ 284 ਦੌੜਾਂ ਬਣਾ ਕੇ ਆਊਟ ਹੋ ਗਈ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਨੂੰ 178 ਦੌੜਾਂ ਦੀ ਬੜਤ ਮਿਲੀ ਹੈ। ਸ੍ਰੀਲੰਕਾ ਵਲੋਂ ਸੋਨਲ ਦਿਨੂਸ਼ਾ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ ਜਦਕਿ ਨਿਰੋਸ਼ਨ ਡਿਕਵੇਲਾ ਨੇ 80 ਦੌੜਾਂ ਬਣਾਈਆਂ। ਭਾਰਤ ਵਲੋਂ ਆਪਣੇ ਕਰੀਅਰ ਦਾ ਦੂਜਾ ਟੈਸਟ ਖੇਡ ਰਹੇ ਖੱਬੇ ਹੱਥ ਦੇ ਸਪਿੰਨ ਗੇਂਦਬਾਜ਼ ਮਾਨਵ ਸੁਥਾਰ ਨੇ 4 ਵਿਕਟਾਂ ਹਾਸਲ ਕੀਤੀਆਂ। ਜਦਕਿ ਰਵਿੰਦਰ ਜਡੇਜਾ ਨੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ਼ ਨੂੰ ਇਕ-ਇਕ ਵਿਕਟ ਮਿਲੀ। ਮੈਚ ਦੇ ਤੀਜੇ ਦਿਨ ਦੀ ਸ਼ੁਰੂਆਤ ਵਿਚ ਭਾਰਤ ਦੀ ਪੂਰੀ ਟੀਮ ਆਪਣੀ ਪਹਿਲੀ ਪਾਰੀ ਵਿਚ 462 ਦੌੜਾਂ ਬਣਾ ਕੇ ਆਊਟ ਹੋ ਗਈ।
ਤਾਜ਼ਾ ਖ਼ਬਰਾਂ
Free
ਭਾਰਤ-ਸ੍ਰੀਲੰਕਾ ਪਹਿਲਾ ਟੈਸਟ - ਪਹਿਲੀ ਪਾਰੀ 'ਚ ਸ੍ਰੀਲੰਕਾ ਦੀ ਪੂਰੀ ਟੀਮ 284 ਦੌੜਾਂ ਬਣਾ ਕੇ ਆਊਟ
ਗਾਲੇ, 17 ਅਗਸਤ ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਗਾਲੇ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਪਹਿਲੀ ਪਾਰੀ 'ਚ ਸ੍ਰੀਲੰਕਾ ਦੀ ਪੂਰੀ ਟੀਮ 284 ਦੌੜਾਂ ਬਣਾ ਕੇ ਆਊਟ...
ਅਜੀਤ ਡੈਸਕ
17-08-2026