18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

‘ਆਪ੍ਰੇਸ਼ਨ ਸੰਧੂਰ’ ’ਤੇ ਬਣੀ ਦਸਤਾਵੇਜ਼ੀ ਨਾਲ ਪਾਕਿਸਤਾਨੀ ਫ਼ੌਜ ’ਚ ਘਬਰਾਹਟ

ਅੰਮ੍ਰਿਤਸਰ, 18 ਅਗਸਤ (ਸੁਰਿੰਦਰ ਕੋਛੜ)-ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ 7 ਮਈ ਨੂੰ ਭਾਰਤੀ ਫ਼ੌਜ ਵਲੋਂ ਪਾਕਿਸਤਾਨ ਵਿਰੁੱਧ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਸੰਧੂਰ’ ਬਾਰੇ ਨਵੀਆਂ ਜਾਣਕਾਰੀਆਂ ਡਿਸਕਵਰੀ ਚੈਨਲ ’ਤੇ ਪ੍ਰਸਾਰਿਤ ....

Ad Position 21
No active advertisement
ਅਜੀਤ ਡੈਸਕ 19-08-2026

ਫ਼ਿਲਮ ਨੂੰ ਕਾਲਪਨਿਕ ਦੱਸਦਿਆਂ ਇਕ ਵਾਰ ਫਿਰ ਭਾਰਤ ਵਿਰੁੱਧ ਜਿੱਤ ਦਾ ਦਾਅਵਾ
ਅੰਮ੍ਰਿਤਸਰ, 18 ਅਗਸਤ (ਸੁਰਿੰਦਰ ਕੋਛੜ)-ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ 7 ਮਈ ਨੂੰ ਭਾਰਤੀ ਫ਼ੌਜ ਵਲੋਂ ਪਾਕਿਸਤਾਨ ਵਿਰੁੱਧ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਸੰਧੂਰ’ ਬਾਰੇ ਨਵੀਆਂ ਜਾਣਕਾਰੀਆਂ ਡਿਸਕਵਰੀ ਚੈਨਲ ’ਤੇ ਪ੍ਰਸਾਰਿਤ ਵਿਸ਼ੇਸ਼ ਦਸਤਾਵੇਜ਼ੀ ‘ਡੀਕਲਾਸਫੀਫਾਈਡ: ਆਪ੍ਰੇਸ਼ਨ ਸੰਧੂਰ’ ਦੀ ਮਾਰਫ਼ਤ ਸਾਹਮਣੇ ਆਈਆਂ ਹਨ। ਇਸ ਦਸਤਾਵੇਜ਼ੀ ਫ਼ਿਲਮ ’ਚ ਉਕਤ ਫ਼ੌਜੀ ਕਾਰਵਾਈ ਦੇ ਅੰਦਰੂਨੀ ਅਤੇ ਰਣਨੀਤਕ ਪਹਿਲੂਆਂ ਨੂੰ ਪ੍ਰਗਟ ਕੀਤਾ ਗਿਆ ਹੈ। ਇਸ ਦਾ ਪ੍ਰੀਮੀਅਰ ਹੁੰਦੇ ਹੀ ਪਾਕਿਸਤਾਨੀ ਫ਼ੌਜ ਗੁੱਸੇ ’ਚ ਹੈ ਅਤੇ ਉਸ ਨੇ ਭਾਰਤ ’ਤੇ ‘ਝੂਠ ਘੜਨ’ ਦਾ ਦੋਸ਼ ਲਗਾਇਆ ਹੈ। ਜਨਰਲ ਆਸਿਮ ਮੁਨੀਰ ਦੀ ਅਗਵਾਈ ਵਾਲੀ ਪਾਕਿਸਤਾਨੀ ਫ਼ੌਜ ਨੇ ਬਿਆਨ ਜਾਰੀ ਕਰਕੇ ਦਸਤਾਵੇਜ਼ੀ ਨੂੰ ਬਾਲੀਵੁੱਡ ਫ਼ਿਲਮ ਵਾਂਗ ਕਾਲਪਨਿਕ ਦੱਸਦਿਆਂ ਇਕ ਵਾਰ ਫਿਰ ਭਾਰਤ ਵਿਰੁੱਧ ਜਿੱਤ ਦਾ ਦਾਅਵਾ ਕੀਤਾ ਹੈ।ਸਾਹਮਣੇ ਆਈਆਂ ਜਾਣਕਾਰੀਆਂ ਅਨੁਸਾਰ ‘ਆਪ੍ਰੇਸ਼ਨ ਸੰਧੂਰ’ ਦੌਰਾਨ ਪਾਕਿ ਨੂੰ ਭਾਰੀ ਨੁਕਸਾਨ ਹੋਇਆ ਪਰ ਇਸ ਦੇ ਬਾਵਜੂਦ ਉਹ ਕੌਮੀ ਤੇ ਕੌਮਾਂਤਰੀ ਮੰਚਾਂ ’ਤੇ ਜਿੱਤ ਦਾ ਦਾਅਵਾ ਕਰਦਾ ਆ ਰਿਹਾ ਹੈ। ਦਸਤਾਵੇਜ਼ੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨੀ ਫ਼ੌਜ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਕ ਸੀਨੀਅਰ ਭਾਰਤੀ ਰਾਜਨੀਤਿਕ ਅਤੇ ਫ਼ੌਜੀ ਲੀਡਰਸ਼ਿਪ ਨੂੰ ਸ਼ਾਮਲਿ ਕਰਨ ਵਾਲੀ ਇਹ ਦਸਤਾਵੇਜ਼ੀ ਫ਼ਿਲਮ ਤਿਆਰ ਕੀਤੀ ਗਈ ਹੈ ਪਰ ਇਸ ’ਚ ਡੂੰਘਾਈ ਅਤੇ ਗੰਭੀਰਤਾ ਦੀ ਘਾਟ ਹੈ।ਪਾਕਿਸਤਾਨੀ ਫ਼ੌਜ ਨੇ ਬਿਆਨ ’ਚ ਇਹ ਵੀ ਕਿਹਾ ਹੈ ਕਿ ਪਾਕਿ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਫ਼ੌਜ ਦੇਸ਼ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਰਾਸ਼ਟਰੀ ਹਿਤਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਹੈ। ਬਿਆਨ ’ਚ ਭਾਰਤ ਨੂੰ ਇਹ ਧਮਕੀ ਵੀ ਦਿੱਤੀ ਗਈ ਹੈ ਕਿ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਫ਼ੌਜੀ ਦੁਰਘਟਨਾ ਦਾ ਸਖ਼ਤ, ਫ਼ੈਸਲਾਕੁਨ ਅਤੇ ਜ਼ਬਰਦਸਤ ਜਵਾਬ ਦਿੱਤਾ ਜਾਵੇਗਾ।

Ad Position 22
No active advertisement
ਅਗਲੀ ਖ਼ਬਰ ਪੰਛੀ ਟਕਰਾਉਣ ਕਾਰਨ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਪੁਣੇ ਜਾਣ ਵਾਲੀ ਉਡਾਣ ਸਵੇਰੇ ਹੋਈ ਰੱਦ
Ad Position 24