21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗਗਨ ਚੌਕ ਰਾਜਪੁਰਾ ਵਿਖੇ ਆਵਾਜਾਈ ਕੀਤੀ ਠੱਪ ਬੰਦ ਨੂੰ ਮਿਲਿਆ ਪੂਰਨ ਹੁੰਗਾਰਾ

ਰਾਜਪੁਰਾ, 21 ਅਗਸਤ (ਰਣਜੀਤ ਸਿੰਘ)- ਰਾਜਪੁਰਾ ਵਿਖੇ ਕੌਮੀ ਇਨਸਾਫ ਮੋਰਚਾ ਦੀ ਸੱਦੇ ਤੇ ਰਾਜਪੁਰਾ ਪੂਰਨ ਰੂਪ ਵਿੱਚ ਬੰਦ ਪਿਆ ਹੈ ਅਤੇ ਗਗਨ ਚੌਕ ਵਿਖੇ ਆਵਾਜਾਈ ਪੂਰਨ ਤੌਰ ਤੇ ਠੱਪ ਕੀਤੀ ਹੋਈ ਹੈ ਇਸ ਚੌਂਕ ਦੇ ਵਿੱਚ ਚਾਰੇ ਪਾਸੇ ਜੇਬੀਸੀ ਮਸ਼ੀਨਾਂ ਲਾ ਕੇ ਆਵਾਜਾਈ ਨੂੰ ਲੰਘਣ ਤੇ ਪੂਰਨ ਰੋਕ ਹੈ ਐਮਰਜਸੀ ...

Ad Position 21
No active advertisement
ਅਜੀਤ ਡੈਸਕ 21-08-2026
ਰਾਜਪੁਰਾ, 21 ਅਗਸਤ (ਰਣਜੀਤ ਸਿੰਘ)- ਰਾਜਪੁਰਾ  ਵਿਖੇ ਕੌਮੀ ਇਨਸਾਫ ਮੋਰਚਾ ਦੀ ਸੱਦੇ ਤੇ ਰਾਜਪੁਰਾ ਪੂਰਨ ਰੂਪ ਵਿੱਚ ਬੰਦ ਪਿਆ ਹੈ ਅਤੇ ਗਗਨ ਚੌਕ ਵਿਖੇ ਆਵਾਜਾਈ ਪੂਰਨ ਤੌਰ ਤੇ ਠੱਪ ਕੀਤੀ ਹੋਈ ਹੈ ਇਸ ਚੌਂਕ ਦੇ ਵਿੱਚ ਚਾਰੇ ਪਾਸੇ ਜੇਬੀਸੀ ਮਸ਼ੀਨਾਂ ਲਾ ਕੇ ਆਵਾਜਾਈ ਨੂੰ ਲੰਘਣ ਤੇ ਪੂਰਨ ਰੋਕ ਹੈ  ਐਮਰਜਸੀ ਸੇਵਾਵਾਂ ਅਤੇ ਐਂਬੂਲੈਂਸਾਂ ਤੋਂ ਬਿਨਾਂ ਕਿਸੇ ਵੀ ਵਹੀਕਲ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਰਾਜਪੁਰਾ ਵਿਖੇ ਕੌਮੀ ਇਨਸਾਫ ਮੋਰਚਾ ਦੇ ਆਗੂ ਜਸਵਿੰਦਰ ਸਿੰਘ ਰਾਜਪੁਰਾ ਬਾਬਾ ਬਰਜਿੰਦਰ ਸਿੰਘ ਪਰਵਾਨਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਾਨ ਸਿੰਘ ਰਾਜਪੁਰਾ ਜਗਦੀਪ ਸਿੰਘ ਅਲੂਣਾ ਸਮੇਤ ਹੋਰ ਆਗੂ ਗਗਨ ਚੌਕ ਵਿਖੇ ਹਾਜਰ ਸਨ ਉਹਨਾਂ ਨੇ ਜਿੱਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪ੍ਰਤੀ ਉਗਲ ਚੁੱਕੀ ਉੱਥੇ ਹੀ ਪੰਜਾਬ ਦੇ ਸਮੂਹ ਦੁਕਾਨਦਾਰਾਂ ਦਾ ਹਿੰਦੂ ਭਰਾਵਾਂ ਦਾ ਅਤੇ ਹੋਰ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਅੱਜ ਦੇ ਬੰਦ ਨੂੰ ਪੂਰਨ ਸਹਿਯੋਗ ਦਿੱਤਾ ਹੈ ਰਾਜਪੁਰਾ ਵਿਖੇ ਬੈਂਕਾਂ ਨੂੰ ਵੀ ਖੋਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ
Ad Position 22
No active advertisement
ਪਿਛਲੀ ਖ਼ਬਰ ਤ੍ਰਿਵੇਦੀ ਕੈਂਪ ਦੀ ਹੋਲਸੇਲ ਮਾਰਕੀਟ ਵੱਲੋਂ ਪੰਜਾਬ ਬੰਦ ਨੂੰ ਸਮਰਥਨ ਅਗਲੀ ਖ਼ਬਰ ਫਤਿਹਗੜ੍ਹ ਚੂੜੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਜ਼ਬਰਦਸਤ ਧਰਨਾ
Ad Position 24