21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤ੍ਰਿਵੇਦੀ ਕੈਂਪ ਦੀ ਹੋਲਸੇਲ ਮਾਰਕੀਟ ਵੱਲੋਂ ਪੰਜਾਬ ਬੰਦ ਨੂੰ ਸਮਰਥਨ

ਡੇਰਾਬੱਸੀ, 21 ਅਗਸਤ (ਗੁਰਮੀਤ ਸਿੰਘ)- ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਤ੍ਰਿਵੇਦੀ ਕੈਂਪ ਦੀ ਪ੍ਰਮੁੱਖ ਹੋਲਸੇਲ ਮਾਰਕੀਟ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਇਲਾਕੇ ਦੀ ਇਹ ਮਾਰਕੀਟ ਹੋਲਸੇਲ ਕਾਰੋਬਾਰ ਦਾ ਇੱਕ ਵੱਡਾ ਕੇਂਦਰ ਮੰਨੀ ਜਾਂਦੀ ਹੈ, ਜਿੱਥੇ ...

Ad Position 21
No active advertisement
ਅਜੀਤ ਡੈਸਕ 21-08-2026
ਡੇਰਾਬੱਸੀ, 21 ਅਗਸਤ (ਗੁਰਮੀਤ ਸਿੰਘ)- ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਤ੍ਰਿਵੇਦੀ ਕੈਂਪ ਦੀ ਪ੍ਰਮੁੱਖ ਹੋਲਸੇਲ ਮਾਰਕੀਟ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਇਲਾਕੇ ਦੀ ਇਹ ਮਾਰਕੀਟ ਹੋਲਸੇਲ ਕਾਰੋਬਾਰ ਦਾ ਇੱਕ ਵੱਡਾ ਕੇਂਦਰ ਮੰਨੀ ਜਾਂਦੀ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਪਾਰੀ ਅਤੇ ਗਾਹਕ ਆਉਂਦੇ ਹਨ। ਬੰਦ ਦੇ ਸੱਦੇ ਦੇ ਮੱਦੇਨਜ਼ਰ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਏਕਤਾ ਦਾ ਪ੍ਰਗਟਾਵਾ ਕੀਤਾ। ਮਾਰਕੀਟ ਵਿੱਚ ਦਿਨ ਭਰ ਸੁੰਨਸਾਨੀ ਰਹੀ ਅਤੇ ਕਾਰੋਬਾਰੀ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਰਹੀਆਂ। ਵਪਾਰੀਆਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਬੰਦ ਦਾ ਸਮਰਥਨ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਦਿੜ੍ਹਬਾ ਵਿਖੇ ਸਿੱਖ ਸੰਗਤਾਂ ਨੇ ਬੈਠ ਕੇ ਕੀਤਾ ਸਤਿਨਾਮ ਵਾਹਿਗੁਰੂ ਦਾ ਜਾਪ ਅਗਲੀ ਖ਼ਬਰ ਗਗਨ ਚੌਕ ਰਾਜਪੁਰਾ ਵਿਖੇ ਆਵਾਜਾਈ ਕੀਤੀ ਠੱਪ ਬੰਦ ਨੂੰ ਮਿਲਿਆ ਪੂਰਨ ਹੁੰਗਾਰਾ
Ad Position 24