21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅੱਡਾ ਮੰਡਿਆਲਾਂ ਵਿਖੇ ਹੁਸ਼ਿਆਪੁਰ-ਜਲੰਧਰ ਰੋਡ ਜਾਮ, ਹਰ ਵਰਗ ਵਲੋਂ ਪੂਰਾ ਸਮਰਥਨ

ਨਸਰਾਲਾ, 21 ਅਗਸਤ (ਸਤਵੰਤ ਸਿੰਘ ਥਿਆੜਾ)-ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ 'ਪੰਜਾਬ ਬੰਦ' ਦੇ ਸੱਦੇ ਦਾ ਅੱਡਾ ਮੰਡਿਆਲਾਂ ਵਿੱਚ ਵੀ ਪੂਰਾ ਅਸਰ ਵੇਖਣ ਨੂੰ ਮਿਲਿਆ। ਇਸ ਮੌਕੇ ਵੱਖ-ਵੱਖ ...

Ad Position 21
No active advertisement
ਅਜੀਤ ਡੈਸਕ 21-08-2026

ਨਸਰਾਲਾ, 21 ਅਗਸਤ (ਸਤਵੰਤ ਸਿੰਘ ਥਿਆੜਾ)-ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ 'ਪੰਜਾਬ ਬੰਦ' ਦੇ ਸੱਦੇ ਦਾ ਅੱਡਾ ਮੰਡਿਆਲਾਂ ਵਿੱਚ ਵੀ ਪੂਰਾ ਅਸਰ ਵੇਖਣ ਨੂੰ ਮਿਲਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਡਾ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰ ਦਿੱਤਾ। ਇਸ ਮੌਕੇ ਗੁਰਮੀਤ ਸਿੰਘ ਮੰਡਿਆਲਾਂ ਜਰਨਲ ਸਕੱਤਰ ਵਾਰਿਸ ਪੰਜਾਬ ਹੁਸ਼ਿਆਰਪੁਰ, ਗੁਰਤੇਜ ਸਿੰਘ ਰਹਿਸੀਵਾਲ   ਮੀਤ ਪ੍ਰਧਾਨ ਵਾਰਸ ਪੰਜਾਬ, ਜਾਗਰੂਕ ਸਿੰਘ ਰਾਮਨਗਰ ਢੈਹਾ, ਸਾਬਕਾ ਸਰਪੰਚ ਰੇਸ਼ਮ ਸਿੰਘ ਮੰਡਿਆਲਾਂ,ਰੇਸ਼ਮ ਸਿੰਘ ਬਾਦੋਵਾਲ, ਚਰਨਜੀਤ ਸਿੰਘ ਨਿੱਕੂ, ਗੁਰਨਾਮ ਸਿੰਘ ਚੱਕਰਾਜੂਸਿੰਘ,ਗੁਰਜਪਾਲ ਸਿੰਘ ਤਲਵੰਡੀ ਅਰਾਈਆਂ ਜਿਲਾ ਪ੍ਰਧਾਨ ਬੀਕੇਯੂ ਰਾਜੇਵਾਲ, ਨਵਪ੍ਰੀਤ ਸਿੰਘ ਦਾਦੂਪੁਰ ਗਰੋਆ, ਜਸਵਿੰਦਰ ਸਿੰਘ ਦਾਦੂਪੁਰ ਗਰੋਆ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਹਮੇਸ਼ਾ ਸਿੱਖ ਕੌਮ ਨਾਲ ਹੀ ਧੱਕਾ ਕਿਉਂ ਕੀਤਾ ਜਾਂਦਾ ਹੈ ਭਾਰਤ ਦੀ ਆਜ਼ਾਦੀ ਵਾਸਤੇ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੇ ਨੌਜਵਾਨ ਜੇਲਾਂ ਵਿੱਚ ਰੁਲ ਰਹੇ ਹਨ ਅਤੇ ਬੰਦੀ ਸਿੰਘ ਜੋ ਕਿ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਵੀ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਕਿਹਾ ਅੱਜ ਦਾ ਪੰਜਾਬ ਬੰਦ ਸੱਦਾ ਨੂੰ ਹਰ ਵਰਗ ਨੇ ਸਹਿਯੋਗ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਸੱਤਾਧਾਰੀ ਧਿਰ ਦੀ ਪੰਚਾਇਤ ਦੇ ਨੁਮਾਇਦਿਆਂ ਨਾਲ ਬਦਸਲੂਕੀ ਦੇ ਚੱਲਦਿਆਂ ਥਾਣੇ ਦਾ ਘਿਰਾਓ ਅਗਲੀ ਖ਼ਬਰ ਨਿਹਾਲ ਸਿੰਘ ਵਾਲਾ ਪੂਰਨ ਰੂਪ ਰਿਹਾ ਬੰਦ
Ad Position 24