22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਆਪ ਵਲੋਂ ਆਗੂਆਂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੂੜੇ ਦੀ ਡੰਪਿੰਗ ਨੂੰ ਲੈ ਕੇ ਖੜੇ ਕੀਤੇਵੱਡੇ ਸਵਾਲ

ਚੰਡੀਗੜ੍ਹ, 22 ਅਗਸਤ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਚੰਡੀਗੜ੍ਹ ਵਲੋਂ ਸੱਦੀ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਆਪ ਦੇ ਆਗੂਆਂ ਵਲੋਂ ਚੰਡੀਗੜ੍ਹ ਨਗਰ ਨਿਗਮ ਅਤੇ ਭਾਰਤੀ ਜਨਤਾ ਪਾਰਟੀ 'ਤੇ ਕੂੜੇ ਦੀ ਡੰਪਿੰਗ...

Ad Position 21
No active advertisement
ਅਜੀਤ ਡੈਸਕ 22-08-2026

ਚੰਡੀਗੜ੍ਹ, 22 ਅਗਸਤ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਚੰਡੀਗੜ੍ਹ ਵਲੋਂ ਸੱਦੀ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਆਪ ਦੇ ਆਗੂਆਂ ਨੇ ਚੰਡੀਗੜ੍ਹ ਨਗਰ ਨਿਗਮ ਅਤੇ ਭਾਰਤੀ ਜਨਤਾ ਪਾਰਟੀ 'ਤੇ ਕੂੜੇ ਦੀ ਡੰਪਿੰਗ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਦੇ ਸੈਕਟਰ 39 ਸਥਿਤ ਮੁੱਖ ਦਫਤਰ ਵਿਖੇ ਚੰਡੀਗੜ੍ਹ ਦੇ ਸਾਬਕਾ ਮੇਅਰ ਕੁਲਦੀਪ ਕੁਮਾਰ, ਕੌਂਸਲਰ ਯੋਗੇਸ਼ ਢੀਂਗਰਾ, ਆਮ ਆਦਮੀ ਪਾਰਟੀ ਚੰਡੀਗੜ੍ਹ ਕੋਰ ਕਮੇਟੀ ਦੇ ਪ੍ਰਧਾਨ ਪ੍ਰੇਮ ਗਰਗ ਨੇ ਦੋਸ਼ ਲਾਇਆ ਕਿ ਨਗਰ ਨਿਗਮ ਵਲੋਂ ਕੂੜੇ ਦੀ ਡੰਪਿੰਗ ਜੋ ਡੱਡੂ-ਮਾਜਰਾ ਵਿਚ ਹੈ, ਲਈ ਕਰੋੜਾਂ ਰੁਪਏ ਦੇ ਟੈਂਡਰ ਦੇ ਕੇ ਵੱਡੇ ਪੱਧਰ 'ਤੇ ਚੰਡੀਗੜ੍ਹ ਦੇ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਗਈ ਹੈ। ਤਿੰਨਾਂ ਆਗੂਆਂ ਨੇ ਕਿਹਾ ਕਿ ਕੂੜੇ ਦਾ ਜੋ ਪਹਾੜ ਬਣਿਆ ਹੋਇਆ ਹੈ, ਉਸ ਨੂੰ ਉਥੋਂ ਚੁੱਕਿਆ ਨਹੀਂ ਗਿਆ ਬਲਕਿ ਉਸ ਉੱਪਰ ਮਿੱਟੀ ਪਾ ਕੇ ਉਸ ਨੂੰ ਦਬ ਦਿੱਤਾ ਗਿਆ ਹੈ ਜੋ ਤਕਰੀਬਨ 40 ਫੁੱਟ ਦੇ ਕਰੀਬ ਡੂੰਘਾ ਬਣ ਗਿਆ ਹੈ। ਇਸ ਕਰਕੇ ਡੱਡੂ ਮਾਜਰਾ ਅਤੇ ਇਸ ਦੇ ਨੇੜਲੇ ਲੋਕਾਂ ਲਈ ਪਾਣੀ ਦੂਸ਼ਿਤ ਹੋ ਚੁੱਕਾ ਹੈ ਤੇ ਲੋਕ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ। ਭਾਰਤੀ ਜਨਤਾ ਪਾਰਟੀ ਅਤੇ ਨਗਰ ਨਿਗਮ ਦੋਵਾਂ ਦਾ ਹੀ  ਚੰਡੀਗੜ੍ਹ ਦੇ ਲੋਕਾਂ ਦੀ ਸਿਹਤ ਵੱਲ ਉਕਾ ਵੀ ਧਿਆਨ ਨਹੀਂ ਹੈ। ਆਗੂਆਂ ਨੇ ਕਿਹਾ ਕਿ ਇਕ ਰਿਪੋਰਟ ਅਨੁਸਾਰ ਇਸ ਥਾਂ ਦੇ ਉੱਤੇ ਕੋਈ ਪਲਾਟ ਵੀ ਨਹੀਂ ਲੱਗ ਸਕਦਾ।

Ad Position 22
No active advertisement
ਪਿਛਲੀ ਖ਼ਬਰ ਨਾਨਕਸਰ ਰੇਲਵੇ ਸਟੇਸ਼ਨ ’ਤੇ ਟਰੇਨਾਂ ਦਾ ਅਸਥਾਈ ਠਹਿਰਾਅ 25 ਤੋਂ 29 ਅਗਸਤ ਤੱਕ ਅਗਲੀ ਖ਼ਬਰ ਅੱਜ ਮਲੇਰਕੋਟਲਾ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਉਲਟ ਫੇਰ, ਡਾ. ਗੁਲਜ਼ਾਰ ਆਪਣੇ ਸਾਥੀਆਂ ਸਮੇਤ ਆਪ 'ਚ ਹੋਣਗੇ ਸ਼ਾਮਿਲ
Ad Position 24