22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੇਂਦਰੀ ਜ਼ੇਲ੍ਹ ਵਿਚ ਲੜਾਈ ਦੌਰਾਨ ਚਾਰ ਹਵਾਲਾਤੀ ਜ਼ਖ਼ਮੀ

ਕਪੂਰਥਲਾ, 22 ਅਗਸਤ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨੀਂ ਜ਼ੇਲ੍ਹ ਵਿਚ ਹੋਈ ਲੜਾਈ ਨੂੰ ਲੈ ਕੇ...

Ad Position 21
No active advertisement
ਅਜੀਤ ਡੈਸਕ 22-08-2026

ਕਪੂਰਥਲਾ, 22 ਅਗਸਤ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨੀਂ ਜ਼ੇਲ੍ਹ ਵਿਚ ਹੋਈ ਲੜਾਈ ਨੂੰ ਲੈ ਕੇ ਚਾਰ ਹਵਾਲਾਤੀ ਜ਼ਖਮੀ ਹੋ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਜਸ਼ਨ ਨੇ ਦੱਸਿਆ ਕਿ ਹਵਾਲਾਤੀ ਜਗਰੂਪ ਸਿੰਘ ਪੁੱਤਰ ਸੁਰਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਤੇ ਭੁਪਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਕੇਂਦਰੀ ਜ਼ੇਲ੍ਹ ਜਿਨ੍ਹਾਂ ਦੀ ਬੀਤੇ ਦਿਨੀਂ ਸਾਥੀ ਹਾਵਾਲਾਤੀਆਂ ਨਾਲ ਜ਼ੇਲ੍ਹ ਵਿਚ ਲੜਾਈ ਹੋ ਗਈ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਸਨ।

 ਜਿਨ੍ਹਾਂ ਨੂੰ ਜ਼ੇਲ੍ਹ ਪ੍ਰਸ਼ਾਸਨ ਵਲੋਂ ਮਾਨਯੋਗ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ-1 ਰਜੀਵ ਕੁਮਾਰ ਬੇਰੀ ਦੇ ਪੇਸ਼ ਕੀਤਾ ਗਿਆ। ਜਿਨ੍ਹਾਂ ਨੇ ਹਵਾਲਾਤੀਆਂ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਚਾਰਾਂ ਹਵਾਲਾਤੀਆਂ ਦਾ ਮੈਡੀਕਲ ਕਰਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸੁਨਿਆਰੇ ਦੇ ਘਰੋਂ ਕਰੋੜਾਂ ਦਾ ਸੋਨਾ, ਚਾਂਦੀ ਚੋਰੀ ਕਰਨ ਦੇ ਮਾਮਲੇ ਵਿਚ 4 ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਮਿਲਣਗੇ ਸਤਿਕਾਰਤ ਅਹੁਦੇ- ਸਰਬਜੀਤ ਸਿੰਘ ਝਿੰਜਰ
Ad Position 24