22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮਹਾਤਮਾ ਗਾਂਧੀ ਦੇ ਪੱਤਰ ਤੇ ਹੱਥ-ਲਿਖਤਾਂ ਸਾਂਝੀ ਵਿਰਾਸਤ, ਇਨ੍ਹਾਂ ਦੀ ਨਿਲਾਮੀ ਨਹੀਂ ਕੀਤੀ ਜਾਣੀ ਚਾਹੀਦੀ

ਨਵੀਂ ਦਿੱਲੀ, 22 ਅਗਸਤ (ਪੀ.ਟੀ.ਆਈ.)-ਮਹਾਤਮਾ ਗਾਂਧੀ ਦੇ ਕਈ ਪੱਤਰ, ਹੱਥ-ਲਿਖਤਾਂ ਅਤੇ ਨਿੱਜੀ ਕਲਾਕ੍ਰਿਤੀਆਂ ਦੀ ਨਿਲਾਮੀ ਵਿਚ ਵਿਕਰੀ ਤੋਂ ਕੁਝ ਦਿਨ ਬਾਅਦ ਰਾਸ਼ਟਰੀ ਗਾਂਧੀ ਅਜਾਇਬ ਘਰ ਦੇ ਨਿਰਦੇਸ਼ਕ ਏ. ਅੰਨਾਮਲਾਈ ਨੇ ..

Ad Position 21
No active advertisement
ਅਜੀਤ ਡੈਸਕ 23-08-2026

ਨਵੀਂ ਦਿੱਲੀ, 22 ਅਗਸਤ (ਪੀ.ਟੀ.ਆਈ.)-ਮਹਾਤਮਾ ਗਾਂਧੀ ਦੇ ਕਈ ਪੱਤਰ, ਹੱਥ-ਲਿਖਤਾਂ ਅਤੇ ਨਿੱਜੀ ਕਲਾਕ੍ਰਿਤੀਆਂ ਦੀ ਨਿਲਾਮੀ ਵਿਚ ਵਿਕਰੀ ਤੋਂ ਕੁਝ ਦਿਨ ਬਾਅਦ ਰਾਸ਼ਟਰੀ ਗਾਂਧੀ ਅਜਾਇਬ ਘਰ ਦੇ ਨਿਰਦੇਸ਼ਕ ਏ. ਅੰਨਾਮਲਾਈ ਨੇ ਕਿਹਾ ਕਿ ਅਜਿਹੀਆਂ ਵਸਤੂਆਂ ਸਿਰਫ਼ ਨਿੱਜੀ ਜਾਇਦਾਦ ਨਹੀਂ ਹਨ ਸਗੋਂ ਭਾਰਤ ਦੀ ਸਾਂਝੀ ਵਿਰਾਸਤ ਦਾ ਹਿੱਸਾ ਹਨ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਅਜਿਹੀਆਂ ਵਸਤੂਆਂ ਹਨ, ਉਨ੍ਹਾਂ ਦੀ ਸੰਭਾਲ ਲਈ ਸੰਸਥਾ ਨੂੰ ਸੌਂਪਣ। 19 ਅਗਸਤ ਨੂੰ ਸੈਫਰਨਆਰਟ ਨਿਲਾਮੀ ’ਚ ਕੁੱਲ 86 ਵਸਤੂਆਂ ਨੀਲਾਮ ਕੀਤੀਆ ਗਈਆਂ, ਜਿਨ੍ਹਾਂ ਵਿਚ ਮਹਾਤਮਾ ਗਾਂਧੀ ਦੇ 688 ਹੱਥ-ਲਿਖਤ ਵਿਚਾਰਾਂ ਦਾ ਸੰਗ੍ਰਹਿ ਸ਼ਾਮਿਲ ਸੀ। ਉਨ੍ਹਾਂ ਦੇ ਨਜ਼ਦੀਕੀ ਸਾਥੀ ਅਤੇ ਆਜ਼ਾਦੀ ਘੁਲਾਟੀਏ ਆਨੰਦ ਟੀ. ਹਿੰਗੋਰਾਨੀ ਨੂੰ ਲਗਭਗ ਦੋ ਸਾਲਾਂ ਵਿੱਚ ਲਿਖੇ ਪੱਤਰਾਂ ਦਾ ਸੰਗ੍ਰਹਿ, ਜਿਸਦਾ ਸਿਰਲੇਖ “ਏ ਥੌਟ ਫਾਰ ਦ ਡੇ” ਹੈ, 16.20 ਕਰੋੜ ਰੁਪਏ ਵਿਚ ਵਿਕਿਆ, ਜੋ ਕਿ ਨਿਲਾਮੀ ਵਿੱਚ ਵਿਕਣ ਵਾਲੇ ਕਿਸੇ ਵੀ ਭਾਰਤੀ ਇਤਿਹਾਸਕ ਦਸਤਾਵੇਜ਼ ਲਈ ਇੱਕ ਵਿਸ਼ਵ ਰਿਕਾਰਡ ਹੈ।ਸਨਿਚਰਵਾਰ ਨੂੰ ਜਾਰੀ ਇੱਕ ਬਿਆਨ ’ਚ ਅੰਨਾਮਲਾਈ ਨੇ ਇਸ ਖ਼ਬਰ ਨੂੰ “ਬਹੁਤ ਹੀ ਦੁਖਦਾਈ ਅਤੇ ਦਰਦਨਾਕ” ਦੱਸਿਆ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ ਬਿਸ਼ਨੋਈ-ਮਲਿਕ ਗਰੋਹ ਨਾਲ ਜੁੜਿਆ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਰੋਕਿਆ; ਦੋ ਡੀ.ਸੀ.ਪੀਜ਼. ਨੂੰ ਨੋਟਿਸ
Ad Position 24