23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਰਤਾਰਪੁਰ ‘ਚ ਆੜਤੀ ਪਤੀ ਵਲੋਂ ਪਤਨੀ ਨੂੰ ਜ਼ਹਿਰੀਲਾ ਪਦਾਰਥ ਪਿਲਾਉਣ ਨਾਲ ਜ਼ੇਰੇ ਇਲਾਜ਼ ਦੌਰਾਨ ਮੌਤ

ਕਰਤਾਰਪੁਰ, 23 ਅਗਸਤ (ਪੱਤਰ ਪ੍ਰੇਰਕ)- ਬੀਤੇ ਦਿਨੀਂ ਕਰਤਾਰਪੁਰ ਦੇ ਆੜ੍ਹਤੀ ਉਮੰਗ ਬੱਸੀ ਦੀ ਪਤਨੀ ਨੇਹਾ....

Ad Position 21
No active advertisement
ਅਜੀਤ ਡੈਸਕ 23-08-2026

ਕਰਤਾਰਪੁਰ, 23 ਅਗਸਤ (ਪੱਤਰ ਪ੍ਰੇਰਕ)- ਬੀਤੇ ਦਿਨੀਂ ਕਰਤਾਰਪੁਰ ਦੇ ਆੜ੍ਹਤੀ ਉਮੰਗ ਬੱਸੀ ਦੀ ਪਤਨੀ ਨੇਹਾ ਵਲੋਂ ਕੋਈ ਜ਼ਹਿਰੀਲੀ ਦਵਾਈ ਪੀ ਲੈਣ ਕਾਰਨ ਫੋਰਟਿਸ ਹਸਪਤਾਲ ਜਲੰਧਰ ਵਿਖੇ ਦਾਖ਼ਲ ਸਨ ਜਿਨ੍ਹਾਂ ਦੀ ਬੀਤੀ ਰਾਤ ਮੌਤ ਹੋ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਨੇਹਾ ਦੇ ਪਤੀ ਆੜ੍ਹਤੀ ਉਮੰਗ ਬੱਸੀ ਤੇ ਉਸ ਦੀ ਮਾਤਾ ਵਲੋਂ ਸਾਡੀ ਧੀ ਨੇਹਾ ਨੂੰ ਜ਼ਬਰਦਸਤੀ ਬਾਥਰੂਮ ਵਿਚ ਵਰਤੀ ਜਾਣ ਵਾਲੀ ਹਾਰਪਿਕ ਦਵਾਈ ਪਿਲਾਈ ਗਈ ਜੋ ਤਿੰਨ ਦਿਨ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ ਜਿਸ ਦੀ ਮੌਤ ਹੋ ਗਈ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਪੀੜਤ ਵਲੋਂ ਬਿਆਨ ਦੇਣ ਦੇ ਬਾਵਜੂਦ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਦ ਕਿ ਉਹ ਸ਼ਰੇਆਮ ਖੁੱਲ੍ਹੇ ਹਸਪਤਾਲ ਵਿਚ ਘੁੰਮਦੇ ਰਹੇ ਉਨ੍ਹਾਂ ਦੋਸ਼ ਲਗਾਇਆ ਕਿ ਆਪ ਵਿਧਾਇਕ ਦੇ ਦਬਾਅ ਹੇਠ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪੁਲਿਸ ਮਹਿਜ ਖ਼ਾਨਾ ਪੂਰਤੀ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਹਰਪਾਲ ਸਿੰਘ ਚੌਹਾਨ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਪੱਪਲ ਪ੍ਰੀਤਪਾਲ ਸਿੰਘ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ
Ad Position 24