24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਬਣੀ ਮਿਸ ਯੂਨੀਵਰਸ ਇੰਡੀਆ 2026

ਜੈਪੁਰ, 24 ਅਗਸਤ- ਜੈਪੁਰ ਵਿਚ ਐਤਵਾਰ ਦੇਰ ਰਾਤ ਹੋਏ ‘ਮਿਸ ਯੂਨੀਵਰਸ ਇੰਡੀਆ 2026’ ਦੇ ਫਾਈਨਲ ਵਿਚ...

Ad Position 21
No active advertisement
ਅਜੀਤ ਡੈਸਕ 24-08-2026

ਜੈਪੁਰ, 24 ਅਗਸਤ- ਜੈਪੁਰ ਵਿਚ ਐਤਵਾਰ ਦੇਰ ਰਾਤ ਹੋਏ ‘ਮਿਸ ਯੂਨੀਵਰਸ ਇੰਡੀਆ 2026’ ਦੇ ਫਾਈਨਲ ਵਿਚ ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਖਿਤਾਬ ਆਪਣੇ ਨਾਮ ਕਰ ਲਿਆ। ਆਪਣੀ ਖੂਬਸੂਰਤੀ, ਆਤਮ-ਵਿਸ਼ਵਾਸ ਅਤੇ ਹਾਜ਼ਰਜਵਾਬੀ ਨਾਲ ਉਨ੍ਹਾਂ ਨੇ ਜੱਜਾਂ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਜਿੱਤ ਤੋਂ ਬਾਅਦ ‘ਮਿਸ ਯੂਨੀਵਰਸ ਇੰਡੀਆ 2025’ ਮਨਿਕਾ ਵਿਸ਼ਵਕਰਮਾ ਨੇ ਕੇਜ਼ੀਆ ਲਿਜ਼ ਮੇਜੋ ਨੂੰ ਤਾਜ ਪਹਿਨਾਇਆ।

ਜੈਪੁਰ ਦੇ ਜੀ-ਸਟੂਡੀਓ ਵਿਚ ਕਰਵਾਏ ਗਏ ਇਸ ਸ਼ਾਨਦਾਰ ਮੁਕਾਬਲੇ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ 52 ਫਾਈਨਲਿਸਟਾਂ ਨੇ ਹਿੱਸਾ ਲਿਆ। ਸਾਰੀਆਂ ਮੁਕਾਬਲੇਬਾਜ਼ਾਂ ਨੇ ਸੁੰਦਰਤਾ, ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਸਖ਼ਤ ਮੁਕਾਬਲੇ ਤੋਂ ਬਾਅਦ ਕੇਜ਼ੀਆ ਨੇ ਬਾਕੀ ਸਾਰੀਆਂ ਫਾਈਨਲਿਸਟਾਂ ਨੂੰ ਪਿੱਛੇ ਛੱਡਦਿਆਂ ਜਿੱਤ ਹਾਸਲ ਕੀਤੀ। ਉਨ੍ਹਾਂ ਦੀ ਇਹ ਕਾਮਯਾਬੀ ਕੇਰਲ ਲਈ ਵੀ ਮਾਣ ਵਾਲਾ ਪਲ ਬਣੀ ਹੈ।

Ad Position 22
No active advertisement
ਪਿਛਲੀ ਖ਼ਬਰ 2027 ’ਚ ਭਾਜਪਾ ਪੰਜਾਬ ਦੀਆਂ 117 ਸੀਟਾਂ ’ਤੇ ਲੜੇਗੀ ਚੋਣ, ਸੂਬੇ ’ਚ ਆਵੇਗੀ ਭਾਜਪਾ ਦੀ ਸੁਨਾਮੀ- ਤਰੁਣ ਚੁੱਘ ਅਗਲੀ ਖ਼ਬਰ ਕੌਮੀ ਇਨਸਾਫ ਮੋਰਚੇ ਵਲੋਂ ਅਗਲੀ ਰਣਨੀਤੀ ਉਲੀਕਣ ਲਈ 7 ਸਤੰਬਰ ਨੂੰ ਚੰਡੀਗੜ੍ਹ ਵਿਖੇ ਸੱਦੀ ਮੀਟਿੰਗ
Ad Position 24