24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜੈਤੋ ਦੇ ਸ਼ਹਿਰ ’ਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ

ਜੈਤੋ (ਬਠਿੰਡਾ), 24 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਅੰਦਰ ਲੁੱਟ ਖੋਹ....

Ad Position 21
No active advertisement
ਅਜੀਤ ਡੈਸਕ 24-08-2026

ਜੈਤੋ (ਬਠਿੰਡਾ), 24 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਅੰਦਰ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸ਼ਨ ਖਾਮੋਸ਼ ਬੈਠਾ ਹੋਇਆ ਹੈ। ਅੱਜ ਦੁਪਹਿਰੇ ਮੋਟਸਾਈਕਲ ਸਵਾਰ ਜਿਸ ਨੇ ਆਪਣਾ ਚੇਹਰਾ ਕੱਪੜੇ ਨਾਲ ਢੱਕਿਆ ਹੋਇਆ ਸੀ ਵਲੋਂ ਮੇਨ ਬਾਜ਼ਾਰ ਵਿਚ ਸਥਿਤ ਸਥਾਨਕ (ਚੌਂਕ ਨੰਬਰ 2) ਦੇ ਨਜ਼ਦੀਕ ਤੁਰੀ ਜਾਂਦੀ ਔਰਤ ਅਮਰਜੀਤ ਕੌਰ (ਪਤਨੀ ਸੁਖਦੇਵ ਸਿੰਘ ਸੁੱਖਾ ਪ੍ਰਧਾਨ) ਤੋਂ ਪਰਸ ਖੋਹ ਕੇ ਫ਼ਰਾਰ ਹੋ ਗਿਆ।

ਜਿਸ ਵਿਚ ਮੋਬਾਇਲ, ਕਰੀਬ 4000 ਰੁਪਏ, 300 ਰੁਪਏ ਦੀ ਭਾਨ, ਪੇਨ ਕਾਰਡ, ਅਧਾਰ ਕਾਰਡ ਅਤੇ ਬੈਂਕ ਦੀ ਕਾਪੀ ਆਦਿ ਕਾਗਜ਼ ਪੱਤਰ ਸਨ। ਇਥੇ ਦੱਸਣਾ ਜ਼ਰੂਰੀ ਹੈ ਕਿ ਕੁਝ ਦਿਨ ਪਹਿਲਾਂ ਚੋਰਾਂ ਵਲੋਂ ਖੇਡ ਸਟੇਡੀਅਮ ਜੈਤੋ ਵਿਚ ਲੱਗੀ ਮੱਛੀ ਮੋਟਰ ਚੋਰੀ ਕਰਕੇ ਲੈ ਗਏ ਸਨ। ਪ੍ਰਬੰਧਕਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਮੱਛੀ ਮੋਟਰ ਚੋਰੀ ਹੋ ਚੁੱਕੀ ਹੈ।ਇਥੇ ਹੀ ਨਹੀਂ, ਬੀਤੇ ਦਿਨੀਂ ਸਮਾਨ ਢੋਣ ਵਾਲੇ ਰਿਕਸ਼ਾ ਤੋਂ ਦੋ ਮੋਟਸਾਈਕਲ ਸਵਾਰ ਖੰਡ ਦਾ ਗੱਟਾ ਚੋਰੀ ਕਰਕੇ ਫ਼ਰਾਰ ਹੋ ਗਏ ਸਨ।

ਇਨ੍ਹਾਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਲੁੱਟ ਖੋਹ ਅਤੇ ਚੋਰੀ ਕਰਨ ਵਾਲਿਆਂ ਨੂੰ ਨਿਕੇਲ ਪਾਈ ਜਾਵੇ।   

Ad Position 22
No active advertisement
ਪਿਛਲੀ ਖ਼ਬਰ ਸਨੌਰ 'ਚ ਬੇਕਰੀ ਦੀ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ 'ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੰਜਾਬ ਭਰ ਲਈ 509 ਨਵੇਂ ਸ਼ਾਨਦਾਰ ਖੇਡ ਮੈਦਾਨ ਲੋਕ ਅਰਪਣ ਕੀਤੇ ਗਏ- ਮੁੱਖ ਮੰਤਰੀ ਭਗਵੰਤ ਮਾਨ
Ad Position 24