ਫਿਰੋਜ਼ਪੁਰ, 25 ਅਗਸਤ- ਇਕ ਵੱਡੀ ਸਫ਼ਲਤਾ ਵਿਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਬੀ.ਐੱਸ.ਐੱਫ. ਨਾਲ ਸਾਂਝੇ ਆਪ੍ਰੇਸ਼ਨ ਵਿਚ, ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ 44.5 ਕਿਲੋਗ੍ਰਾਮ ਹੈਰੋਇਨ ਅਤੇ 3 ਕਿਲੋਗ੍ਰਾਮ ਆਈਸ ਡਰੱਗ ਬਰਾਮਦ ਕੀਤੀ।
ਅੱਜ, ਸੀ.ਆਈ. ਫਿਰੋਜ਼ਪੁਰ ਦੁਆਰਾ ਤਿਆਰ ਕੀਤੇ ਗਏ ਇਕ ਖਾਸ ਇਨਪੁਟ ਦੇ ਆਧਾਰ 'ਤੇ, ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਦੇ ਖੇਤਾਂ ਵਿਚ ਬੀ.ਐੱਸ.ਐੱਫ. ਨਾਲ ਸਾਂਝੇ ਤੌਰ 'ਤੇ ਇਕ ਘੇਰਾਬੰਦੀ ਅਤੇ ਖੋਜ ਮੁਹਿੰਮ (CASO) ਚਲਾਈ ਗਈ, ਜਿਸ ਨਾਲ ਤਸਕਰੀ ਕੀਤੀ ਗਈ ਖੇਪ ਬਰਾਮਦ ਹੋਈ।
ਪੀ.ਐੱਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਫਾਜ਼ਿਲਕਾ ਵਿਖੇ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਇਕ ਕੇਸ ਦਰਜ ਕੀਤਾ ਗਿਆ ਹੈ। ਸਰਹੱਦ ਪਾਰ ਤਸਕਰੀ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਸਬੰਧ ਸਥਾਪਤ ਕਰਨ ਅਤੇ ਸਰਹੱਦ ਪਾਰ ਹੈਂਡਲਰਾਂ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।