25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ਬੇਲੋੜੇ ਤੌਰ ’ਤੇ ਹੱਥਕੜੀ ਨਹੀਂ ਲਗਾਈ ਜਾਣੀ ਚਾਹੀਦੀ-ਐਨ.ਆਈ.ਏ. ਅਦਾਲਤ

ਜੰਮੂ, 25 ਅਗਸਤ (ਪੀ.ਟੀ.ਆਈ.)-ਜੰਮੂ ਦੀ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ ਨੂੰ ਕੋਟ ਭਲਵਾਲ ਦੀ ਕੇਂਦਰੀ ਜੇਲ੍ਹ ...

Ad Position 21
No active advertisement
ਅਜੀਤ ਡੈਸਕ 25-08-2026

ਜੰਮੂ, 25 ਅਗਸਤ (ਪੀ.ਟੀ.ਆਈ.)-ਜੰਮੂ ਦੀ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ ਨੂੰ ਕੋਟ ਭਲਵਾਲ ਦੀ ਕੇਂਦਰੀ ਜੇਲ੍ਹ ਤੋਂ ਹਸਪਤਾਲ ਜਾਂ ਅਦਾਲਤ ਲਿਜਾਂਦੇ ਸਮੇਂ ਬੇਲੋੜੀ ਹੱਥਕੜੀ ਨਾ ਲਗਾਈ ਜਾਵੇ ਕਿਉਂਕਿ ਉਨ੍ਹਾਂ ਦੀ ਦਲੀਲ ਹੈ ਕਿ ਹੱਥਕੜੀ ਲਗਾਉਣ ਨਾਲ ਉਨ੍ਹਾਂ ਨੂੰ ਦਰਦ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਸਿਹਤ ਨੂੰ ਹੋਰ ਵੀ ਖ਼ਤਰਾ ਹੋ ਸਕਦਾ ਹੈ। ਸ਼ਾਹ ਨੂੰ ਅਪ੍ਰੈਲ ਮਹੀਨੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸ਼੍ਰੀਨਗਰ ਦੇ ਨਾਜ਼ ਕਰਾਸਿੰਗ ’ਤੇ ਇਕ ਅੱਤਵਾਦੀ ਦੇ ਅੰਤਿਮ ਸੰਸਕਾਰ ਦੌਰਾਨ ਭੀੜ ਹਿੰਸਾ ਅਤੇ ਪੁਲਿਸ ਮੁਲਾਜ਼ਮਾਂ ’ਤੇ ਗੋਲੀਬਾਰੀ ਨਾਲ ਸੰਬੰਧਿਤ ਤਿੰਨ ਦਹਾਕੇ ਪੁਰਾਣੇ ਅੱਤਵਾਦੀ ਮਾਮਲੇ ਦੇ ਸੰਬੰਧ ’ਚ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਇਹ ਗ੍ਰਿਫਤਾਰੀ ਉਦੋਂ ਹੋਈ ਹੈ ਜਦੋਂ ਉਹ ਐਨ.ਆਈ.ਏ. ਦੇ ਹੋਰ ਕੇਸਾਂ (ਜਿਨ੍ਹਾਂ ਵਿਚ ਅੱਤਵਾਦ ਲਈ ਫੰਡਿੰਗ ਨਾਲ ਸੰਬੰਧਿਤ ਇਕ ਕੇਸ ਵੀ ਸ਼ਾਮਿਲ ਹੈ) ਵਿਚ ਲਗਪਗ ਸੱਤ ਸਾਲ ਦੀ ਕੈਦ ਕੱਟਣ ਤੋਂ ਬਾਅਦ ਹਾਲ ਹੀ ਵਿਚ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਅਦਾਲਤੀ ਹਿਰਾਸਤ ਅਧੀਨ ਚੱਲ ਰਹੇ ਮੁਲਜ਼ਮ ਵਲੋਂ ਦਾਇਰ ਕੀਤੀ ਗਈ ਇਕ ਅਰਜ਼ੀ ਦਾ ਨਿਬੇੜਾ ਕਰਦਿਆਂ, ਜਿਸ ਵਿਚ ਉਸਨੇ ਤੁਰੰਤ ਡਾਕਟਰੀ ਇਲਾਜ ਦੇ ਨਾਲ-ਨਾਲ ਹਸਪਤਾਲ ਜਾਂ ਅਦਾਲਤ ਲਿਜਾਏ ਜਾਣ ਦੌਰਾਨ ਹੱਥਕੜੀਆਂ ਜਾਂ ਬੇੜੀਆਂ ਨਾ ਲਗਾਉਣ ਦੇ ਵਿਸ਼ੇਸ਼ ਨਿਰਦੇਸ਼ਾਂ ਦੀ ਮੰਗ ਕੀਤੀ ਸੀ। ਐਨ.ਆਈ.ਏ. ਅਦਾਲਤ ਜੰਮੂ ਦੇ ਵਿਸ਼ੇਸ਼ ਜੱਜ ਪ੍ਰੇਮ ਸਾਗਰ ਨੇ 18 ਅਗਸਤ ਨੂੰ ਇਹ ਨਿਰਦੇਸ਼ ਜਾਰੀ ਕੀਤੇ।

Ad Position 22
No active advertisement
ਪਿਛਲੀ ਖ਼ਬਰ ਮਹਾਰਾਸ਼ਟਰ ਪਹਾੜੀ ਹਾਦਸੇ ’ਚ ਆਇਆ ਨਵਾਂ ਮੋੜ ਅਗਲੀ ਖ਼ਬਰ ਕਲਕੱਤਾ ਹਾਈ ਕੋਰਟ ਵਲੋਂ ਅਭਿਸ਼ੇਕ ਬੈਨਰਜੀ ਨੂੰ ਤਿੰਨ ਮਾਮਲਿਆਂ ਵਿਚ 30 ਨਵੰਬਰ ਤੱਕ ਰਾਹਤ
Ad Position 24