25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਟ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਰੈਂਕਿੰਗ ’ਚ ਸੁਧਾਰ

ਨਵੀਂ ਦਿੱਲੀ, 25 ਅਗਸਤ (ਏਜੰਸੀ)-ਬੀ.ਡਬਲਿਊ.ਐਫ਼. ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਟਾਰ ਭਾਰਤੀ ਮਹਿਲਾ ਡਬਲਜ਼ ਜੋੜੀ ਟ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ...

Ad Position 21
No active advertisement
ਅਜੀਤ ਡੈਸਕ 25-08-2026

ਨਵੀਂ ਦਿੱਲੀ, 25 ਅਗਸਤ (ਏਜੰਸੀ)-ਬੀ.ਡਬਲਿਊ.ਐਫ਼. ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਟਾਰ ਭਾਰਤੀ ਮਹਿਲਾ ਡਬਲਜ਼ ਜੋੜੀ ਟ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ। ਤਾਜ਼ਾ ਰੈਂਕਿੰਗ ਵਿਚ, ਇਹ ਜੋੜੀ 12 ਸਥਾਨ ਉੱਪਰ ਚੜ੍ਹ ਕੇ 39ਵੇਂ ਤੋਂ 27ਵੇਂ ਸਥਾਨ ’ਤੇ ਦੁਨੀਆ ਦੀ 27ਵੀਂ ਨੰਬਰ ਦੀ ਜੋੜੀ ਬਣ ਗਈ ਹੈ। ਟ੍ਰੀਸਾ-ਗਾਇਤਰੀ ਜੋੜੀ ਨੇ ਭਾਰਤ ’ਚ ਹੋਈ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ’ਚ ਦੇਸ਼ ਦਾ ਇਕਲੌਤਾ ਤਗਮਾ ਸੁਰੱਖਿਅਤ ਕੀਤਾ। ਸੈਮੀਫਾਈਨਲ ਵਿਚ ਪਹੁੰਚ ਕੇ, ਉਹ 2011 ਵਿਚ ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਦੁਆਰਾ ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਚੈਂਪੀਅਨਸ਼ਿਪ ਵਿਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਡਬਲਜ਼ ਜੋੜੀ ਬਣ ਗਈ। ਹੁਣ ਤਾਜ਼ਾ ਰੈਂਕਿੰਗ ਵਿਚ ਉਨ੍ਹਾਂ ਦੇ 44,192 ਅੰਕ ਹਨ; ਪਿਛਲੇ ਹਫ਼ਤੇ ਦੀ ਰੈਂਕਿੰਗ ’ਚ, ਉਹ 33,692 ਅੰਕਾਂ ਨਾਲ ਵਿਸ਼ਵ ਪੱਧਰ ‘ਤੇ 39ਵੇਂ ਸਥਾਨ ’ਤੇ ਸਨ।

 

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਕਾਲਜਾਂ ’ਚ 15 ਫ਼ੀਸਦੀ ਘਟੀ ਭਾਰਤੀ ਵਿਦਿਆਰਥੀਆਂ ਗਿਣਤੀ ਅਗਲੀ ਖ਼ਬਰ ਮਹਾਰਾਸ਼ਟਰ ਪਹਾੜੀ ਹਾਦਸੇ ’ਚ ਆਇਆ ਨਵਾਂ ਮੋੜ
Ad Position 24