26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪ੍ਰਧਾਨ ਮੰਤਰੀ ਮੋਦੀ ਵਲੋਂ ਨਿਪਾਲ ਦੇ ਪ੍ਰਧਾਨ ਮੰਤਰੀ ਨੂੰ ਹਰ ਸੰਭਵ ਮਨੁੱਖੀ ਅਤੇ ਰਾਹਤ ਸਹਾਇਤਾ ਦੇਣ ਦਾ ਭਰੋਸਾ

ਨਵੀਂ ਦਿੱਲੀ, 26 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਨਾਲ ਗੱਲ ਕੀਤੀ ਅਤੇ ਨਿਪਾਲ ਵਿਚ ਹੜ੍ਹ ਕਾਰਨ ਹੋਏ ਜਾਨੀ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਧਾਨ ਮੰਤਰੀ ਬਲੇਨ ਸ਼ਾਹ ਨੂੰ ਹਰ ਸੰਭਵ...

Ad Position 21
No active advertisement
ਅਜੀਤ ਡੈਸਕ 26-08-2026

ਨਵੀਂ ਦਿੱਲੀ, 26 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਨਾਲ ਗੱਲ ਕੀਤੀ ਅਤੇ ਨਿਪਾਲ ਵਿਚ ਹੜ੍ਹ ਕਾਰਨ ਹੋਏ ਜਾਨੀ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਨੂੰ ਹਰ ਸੰਭਵ ਮਨੁੱਖੀ ਅਤੇ ਰਾਹਤ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਚੀਨ ਦੀ ਸਰਹੱਦ ਨਾਲ ਲੱਗਦੇ ਰਸੁਵਾ ਜ਼ਿਲ੍ਹੇ ਵਿਚੋਂ ਵਗਦੇ ਭੋਟੇਕੋਸ਼ੀ ਦਰਿਆ ਵਿਚ ਅਚਾਨਕ ਹੜ੍ਹ ਆਉਣ ਨਾਲ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਅਧਿਕਾਰੀਆਂ ਅਨੁਸਾਰ ਹੜ੍ਹ ਸਵੇਰੇ 9 ਵਜੇ (ਸਥਾਨਕ ਸਮੇਂ ਅਨੁਸਾਰ) ਜ਼ਿਲ੍ਹੇ ਦੇ ਮੁੱਖ ਬਾਜ਼ਾਰ ਖੇਤਰ ਵਿਚ ਆਇਆ।ਨਿਪਾਲ ਟੂਰਿਜ਼ਮ ਬੋਰਡ ਦੇ ਅਨੁਸਾਰ, ਨਿਪਾਲ ਦੇ ਰਸੁਵਾ ਖੇਤਰ ਵਿਚ ਅਚਾਨਕ ਹੜ੍ਹ ਤੋਂ ਬਾਅਦ ਵਿਦੇਸ਼ੀ ਨਾਗਰਿਕਾਂ ਵਿਚੋਂ ਲਗਭਗ 105 ਭਾਰਤੀ ਲਾਪਤਾ ਦੱਸੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਖੰਡ ਸਮੇਤ ਰਸੋਈ ਦੀਆਂ ਚੀਜ਼ਾਂ ਦੇ ਭਾਅ ਵਧਣ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅਸੀਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਡੇਟਾ ਖਪਤਕਾਰ ਹਾਂ - ਪਿਊਸ਼ ਗੋਇਲ
Ad Position 24