ਰਾਜਪੁਰਾ (ਪਟਿਆਲਾ), 29 ਅਗਸਤ (ਰਣਜੀਤ ਸਿੰਘ) - ਰਾਜਪੁਰਾ ਪਟਿਆਲਾ ਰੋਡ 'ਤੇ ਅਮਰਦੀਪ ਕਾਲੋਨੀ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਜਗਦੀਸ਼ ਸਿੰਘ ਅਲੂਣਾ ਅਤੇ ਮਾਨ ਸਿੰਘ ਰਾਜਪੁਰਾ ਦੀ ਅਗਵਾਈ ਵਿਚ ਸੜਕ ਜਾਮ ਕਰ ਦਿੱਤੀ। ਆਗੂਆਂ ਦਾ ਕਹਿਣਾ ਹੈ ਕਿ ਫ਼ਰੀਦਕੋਟ ਜਿਲ੍ਹੇ ਵਿਚ ਕਿਸਾਨ ਆਗੂ ਸ਼ਾਂਤਮਈ ਧਰਨਾ ਦੇ ਰਹੇ ਸਨ, ਪਰ ਪੁਲਿਸ ਨੇ ਬੁਖਲਾਹਟ ਵਿਚ ਆ ਕੇ ਕਿਸਾਨ ਆਗੂਆਂ ਨੂੰ ਫ਼ਰੀਦਕੋਟ ਵਿਖੇ ਗ੍ਰਿਫ਼ਤਾਰ ਕਰ ਲਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਗ੍ਰਿਫ਼ਤਾਰ ਕੀਤੇ ਗਏ ਆਗੂ ਰਿਹਾਅ ਨਹੀਂ ਕੀਤੇ ਜਾਣਗੇ ਉਸ ਸਮੇਂ ਤੱਕ ਧਰਨਾ ਕਿਸੇ ਵੀ ਕੀਮਤ ਨਹੀਂ ਚੱਕਿਆ ਜਾਵੇਗਾ। ਇਹ ਵੀ ਕਿਹਾ ਕਿ ਹਾਲੇ ਸਿਰਫ ਇਕ ਪਾਸੇ ਸੜਕ ਬੰਦ ਕੀਤੀ ਹੈ ਜੇ ਸਾਡੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਦੋਵੇਂ ਪਾਸੇ ਸੜਕ ਜਾਮ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਸਕੂਲ ਦੇ ਬੱਚਿਆਂ ਦੇ ਘਰਾਂ ਜਾਣ ਦਾ ਟਾਈਮ ਹੈ ਜਦੋਂ ਬੱਚਿਆਂ ਦਾ ਟਾਈਮ ਪੂਰਾ ਹੋ ਗਿਆ ਤਾਂ ਸੜਕ ਦੋਵੇਂ ਪਾਸਿਉਂ ਜਾਮ ਕੀਤੀ ਜਾਵੇਗੀ।
ਤਾਜ਼ਾ ਖ਼ਬਰਾਂ
Free
ਬੀਕੇਯੂ ਸਿੱਧੂਪੁਰ ਵਲੋਂ ਸੜਕ ਜਾਮ
ਰਾਜਪੁਰਾ (ਪਟਿਆਲਾ), 29 ਅਗਸਤ (ਰਣਜੀਤ ਸਿੰਘ) - ਰਾਜਪੁਰਾ ਪਟਿਆਲਾ ਰੋਡ 'ਤੇ ਅਮਰਦੀਪ ਕਾਲੋਨੀ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਜਗਦੀਸ਼ ਸਿੰਘ ਅਲੂਣਾ ਅਤੇ ਮਾਨ ਸਿੰਘ ਰਾਜਪੁਰਾ ਦੀ ਅਗਵਾਈ ਵਿਚ ਸੜਕ ਜਾਮ ਕਰ...
ਅਜੀਤ ਡੈਸਕ
29-08-2026