29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜੰਗਲੀ ਜੀਵ ਵਿਭਾਗ ਨੇ ਨੇ ਗੈਰ-ਕਾਨੂੰਨੀ 179 ਪੰਛੀਆਂ ਸਮੇਤ ਫੜਿਆ ਇਕ ਵਿਅਕਤੀ

ਪਠਾਨਕੋਟ, 29 ਅਗਸਤ (ਵਿਨੋਦ) - ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਅਧੀਨ ਜੰਗਲੀ ਜੀਵ ਵਿਭਾਗ ਪਠਾਨਕੋਟ ਨੇ ਇਕ ਵਿਅਕਤੀ ਨੂੰ 179 ਗੈਰ-ਕਾਨੂੰਨੀ ਪੰਛੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਵਾਈਲਡਲਾਈਫ ਬਲਾਕ ਅਫ਼ਸਰ ਪਠਾਨਕੋਟ ਸ਼ੁਭਮਦੀਪ...

Ad Position 21
No active advertisement
ਅਜੀਤ ਡੈਸਕ 29-08-2026

ਪਠਾਨਕੋਟ, 29 ਅਗਸਤ (ਵਿਨੋਦ) - ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਅਧੀਨ ਜੰਗਲੀ ਜੀਵ ਵਿਭਾਗ ਪਠਾਨਕੋਟ ਨੇ ਇਕ ਵਿਅਕਤੀ ਨੂੰ 179 ਗੈਰ-ਕਾਨੂੰਨੀ ਪੰਛੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਵਾਈਲਡਲਾਈਫ ਬਲਾਕ ਅਫ਼ਸਰ  ਪਠਾਨਕੋਟ ਸ਼ੁਭਮਦੀਪ, ਪ੍ਰਿੰਕਾ ਅਤੇ  ਅਭਿਆਸ ਸੈਣੀ ਵਾਈਲਡਲਾਈਫ ਟੀਮ ਪਠਾਨਕੋਟ ਅਤੇ  ਲਖਬੀਰ ਸਿੰਘ ਵਾਈਲਡਲਾਈਫ ਬਲਾਕ ਅਫ਼ਸਰ ਪਠਾਨਕੋਟ ਨੇ ਮੁਹੰਮਦ ਜਾਹਿਦ ਪੁੱਤਰ ਮੁਹੰਮਦ ਸ਼ਰੀਫ ਨਿਵਾਸੀ ਰੇਲਵੇ ਕਾਲੋਨੀ, ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ ਹੈ।
ਦੋਸ਼ੀ ਦੇ ਕਬਜ਼ੇ ਵਿਚੋਂ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਅਧੀਨ 2 ਕਾਮਨ ਹਿੱਲ ਮੈਨਾ (ਗ੍ਰੈਕੁਲਾ ਰਿਲੀਜੀਓਸਾ), 130 ਸਕੇਲੀ-ਬ੍ਰੈਸਟਡ ਮੁਨੀਆ (ਲੋਨਚੁਰਾ ਪੰਕਟੂਲਾਟਾ) ਅਤੇ 47 ਲਾਲ ਮੁਨੀਆ (ਅਮੰਡਵਾ ਅਮੰਡਵਾ) ਬਰਾਮਦ ਕੀਤੇ ਗਏ ਹਨ। ਕੁੱਲ 179 ਪੰਛੀ ਬਰਾਮਦ ਕੀਤੇ ਗਏ ਹਨ। ਜੰਗਲੀ ਜੀਵ ਵਿਭਾਗ ਨੇ ਦੋਸ਼ੀ ਵਿਰੁੱਧ ਜੰਗਲੀ ਜੀਵ ਸੁਰੱਖਿਆ ਐਕਟ 1972 (ਸੋਧ 2022) ਦੀਆਂ ਧਾਰਾਵਾਂ ਤਹਿਤ ਕੇਸ ਡਿਵੀਜ਼ਨ ਨੰਬਰ ਦੋ ਥਾਣਾ ਪਠਾਨਕੋਟ ਵਿਚ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਨੇ ਕਿਹਾ ਕਿ ਜੰਗਲੀ ਪੰਛੀਆਂ ਅਤੇ ਜਾਨਵਰਾਂ ਦਾ ਗੈਰ-ਕਾਨੂੰਨੀ ਸ਼ਿਕਾਰ ਅਤੇ ਵਪਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਗੁ.ਸ਼ਹੀਦਾਂ ਲੱਧੇਵਾਲ ਵਿਖੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ, ਚੜ੍ਹਦੀ ਕਲਾ ਦੀ ਕੀਤੀ ਅਰਦਾਸ ਅਗਲੀ ਖ਼ਬਰ ਬੀਕੇਯੂ ਸਿੱਧੂਪੁਰ ਵਲੋਂ ਸੜਕ ਜਾਮ
Ad Position 24