30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੁੱਖ ਮੰਤਰੀ ਮਾਨ ਵਲੋਂ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ

ਚੰਡੀਗੜ੍ਹ, 30 ਅਗਸਤ (ਪੀ.ਟੀ.ਆਈ.)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਜਿਸ ਵਿਚ ਉਨ੍ਹਾਂ ਨੇ ਫਰੈਂਚਾਇਜ਼ੀ-ਅਧਾਰਤ ਟੂਰਨਾਮੈਂਟ ਨੂੰ ਸੂਬੇ ਦੇ ਉੱਭਰ ਰਹੇ ਕ੍ਰਿਕਟਰਾਂ ਲਈ ਆਪਣੀ ...

Ad Position 21
No active advertisement
ਅਜੀਤ ਡੈਸਕ 30-08-2026

ਚੰਡੀਗੜ੍ਹ, 30 ਅਗਸਤ (ਪੀ.ਟੀ.ਆਈ.)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਜਿਸ ਵਿਚ ਉਨ੍ਹਾਂ ਨੇ ਫਰੈਂਚਾਇਜ਼ੀ-ਅਧਾਰਤ ਟੂਰਨਾਮੈਂਟ ਨੂੰ ਸੂਬੇ ਦੇ ਉੱਭਰ ਰਹੇ ਕ੍ਰਿਕਟਰਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਅਤੇ ਖੇਡ ’ਚ ਤਰੱਕੀ ਕਰਨ ਲਈ ਇਕ ਮਹੱਤਵਪੂਰਨ ਪਲੇਟਫਾਰਮ ਦੱਸਿਆ। ਇਕ ਅਧਿਕਾਰਤ ਬਿਆਨ ਅਨੁਸਾਰ, ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੁਆਰਾ ਕਰਵਾਈ ਜਾ ਰਹੀ, ਲੀਗ ਦੇ ਪਹਿਲੇ ਐਡੀਸ਼ਨ ’ਚ 6 ਟੀਮਾਂ ਸ਼ਾਮਲ ਹੋਣਗੀਆਂ ਤੇ ਇਹ 13 ਸਤੰਬਰ ਤੱਕ ਮੋਹਾਲੀ ਦੇ ਪੀ.ਸੀ.ਏ. ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਮੌਜੂਦਗੀ ਵਿਚ ਖਿਡਾਰੀਆਂ ਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਇਹ ਲੀਗ ਪੰਜਾਬ ਦੇ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਨੂੰ ਇੱਕ ਵੱਡੇ ਪਲੇਟਫਾਰਮ 'ਤੇ ਮੁਕਾਬਲਾ ਕਰਨ ਅਤੇ ਸਥਾਪਿਤ ਖਿਡਾਰੀਆਂ ਦੇ ਨਾਲ ਸਿੱਖਣ ਦਾ ਮੌਕਾ ਦੇਵੇਗੀ। ਟੂਰਨਾਮੈਂਟ ਦਾ ਪਹਿਲਾ ਮੈਚ ਅੰਮ੍ਰਿਤਸਰ ਸੂਰਮਾਸ ਅਤੇ ਮੋਹਾਲੀ ਕਿੰਗਜ਼ ਵਿਚਕਾਰ ਖੇਡਿਆ ਗਿਆ।

Ad Position 22
No active advertisement
ਪਿਛਲੀ ਖ਼ਬਰ 19 ਸਾਲਾਂ ਤੋਂ ਮੁਫ਼ਤ ਐਂਬੂਲੈਂਸ ਸੇਵਾ ਜਾਰੀ, ਹੁਣ 2 ਹੋਰ ਐਂਬੂਲੈਂਸਾਂ ਤੇ 2 ਡੈੱਡ ਬਾਡੀ ਫਰੀਜ਼ਰ ਲੋਕਾਂ ਨੂੰ ਸਮਰਪਿਤ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 65 ਨਸ਼ਾ ਤਸਕਰ ਗ੍ਰਿਫ਼ਤਾਰ
Ad Position 24