30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

19 ਸਾਲਾਂ ਤੋਂ ਮੁਫ਼ਤ ਐਂਬੂਲੈਂਸ ਸੇਵਾ ਜਾਰੀ, ਹੁਣ 2 ਹੋਰ ਐਂਬੂਲੈਂਸਾਂ ਤੇ 2 ਡੈੱਡ ਬਾਡੀ ਫਰੀਜ਼ਰ ਲੋਕਾਂ ਨੂੰ ਸਮਰਪਿਤ

ਜ਼ੀਰਕਪੁਰ (ਮੋਹਾਲੀ), 30 ਅਗਸਤ- ਲੋਕ ਭਲਾਈ ਵੈਲਫੇਅਰ ਸੋਸਾਇਟੀ (ਰਜਿ. 0066) ਵਲੋਂ...

Ad Position 21
No active advertisement
ਅਜੀਤ ਡੈਸਕ 30-08-2026

ਜ਼ੀਰਕਪੁਰ (ਮੋਹਾਲੀ), 30 ਅਗਸਤ- ਲੋਕ ਭਲਾਈ ਵੈਲਫੇਅਰ ਸੋਸਾਇਟੀ (ਰਜਿ. 0066) ਵਲੋਂ ਇਲਾਕੇ ਵਿਚ ਚਲਾਈ ਜਾ ਰਹੀ ਮੁਫ਼ਤ ਐਂਬੂਲੈਂਸ ਸੇਵਾ ਦਾ ਦਾਇਰਾ ਹੋਰ ਵਧਾਇਆ ਗਿਆ ਹੈ। ਐਤਵਾਰ ਨੂੰ ਸੇਠੀ ਢਾਬਾ, ਜ਼ੀਰਕਪੁਰ ਵਿਖੇ ਕਰਵਾਏ ਗਏ ਸੇਵਾ ਅਤੇ ਰੰਗਾਰੰਗ ਸਮਾਗਮ ਦੌਰਾਨ ਸਮਾਜ ਸੇਵੀ ਅਤੇ ਪਦਮਸ਼੍ਰੀ ਐਵਾਰਡੀ ਜਤਿੰਦਰ ਸਿੰਘ ਸ਼ੰਟੀ ਨੇ ਹਰੀ ਝੰਡੀ ਦਿਖਾ ਕੇ 2 ਹੋਰ ਮੁਫ਼ਤ ਐਂਬੂਲੈਂਸਾਂ ਅਤੇ 2 ਡੈੱਡ ਬਾਡੀ ਫਰੀਜ਼ਰ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤੇ।

ਸੋਨੂ ਸੇਠੀ ਨੇ ਦੱਸਿਆ ਕਿ ਪਿਛਲੇ ਕਰੀਬ 19 ਸਾਲਾਂ ਤੋਂ ਸੇਠੀ ਢਾਬਾ ਵੱਲੋਂ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਖੇਤਰ ਵਿੱਚ 2 ਐਂਬੂਲੈਂਸਾਂ ਰਾਹੀਂ ਲੋੜਵੰਦ ਲੋਕਾਂ ਨੂੰ ਮੁਫ਼ਤ ਸੇਵਾ ਦਿੱਤੀ ਜਾ ਰਹੀ ਹੈ। ਹੁਣ 2 ਹੋਰ ਐਂਬੂਲੈਂਸਾਂ ਸ਼ਾਮਲ ਹੋਣ ਨਾਲ ਇਸ ਸੇਵਾ ਦਾ ਦਾਇਰਾ ਹੋਰ ਵਧੇਗਾ। ਇਸ ਦੇ ਨਾਲ ਹੀ 2 ਡੈੱਡ ਬਾਡੀ ਫਰੀਜ਼ਰ ਵੀ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਮੁਸ਼ਕਲ ਸਮੇਂ ਉਨ੍ਹਾਂ ਨੂੰ ਆਰਥਿਕ ਬੋਝ ਦਾ ਸਾਹਮਣਾ ਨਾ ਕਰਨਾ ਪਵੇ।

ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸ ਅਤੇ ਡੈੱਡ ਬਾਡੀ ਫਰੀਜ਼ਰ ਵਰਗੀਆਂ ਮੁਫ਼ਤ ਸਹੂਲਤਾਂ ਸੰਕਟ ਦੀ ਘੜੀ ਵਿੱਚ ਪਰਿਵਾਰਾਂ ਲਈ ਵੱਡਾ ਸਹਾਰਾ ਸਾਬਤ ਹੁੰਦੀਆਂ ਹਨ। ਸਮਾਗਮ ਦੌਰਾਨ ਡੇਰਾਬੱਸੀ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ, ਭਾਜਪਾ ਆਗੂ ਸੰਜੀਵ ਖੰਨਾ, ਗੁਰਦਰਸ਼ਨ ਸੈਣੀ ਅਤੇ ਬਲਜੀਤ ਕੌਰ ਸਮੇਤ ਕਈ ਪਤਵੰਤੇ ਹਾਜ਼ਰ ਰਹੇ।

ਸੇਵਾ ਦੇ ਨਾਲ ਸੱਭਿਆਚਾਰਕ ਰੰਗ ਵੀ

ਸਮਾਗਮ ਦੌਰਾਨ ਪੰਜਾਬੀ ਕਲਾਕਾਰ ਮੁਕੇਸ਼ ਕੁਮਾਰ, ਅਮਰ ਸੰਧੂ ਅਤੇ ਸ਼ਹਿਜ਼ਾਦਾ ਰਾਜ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸੋਨੀਆ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸੰਸਥਾ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਲੋਕ ਸੇਵਾ ਅਤੇ ਹੁਣ ਇਸ ਦਾ ਦਾਇਰਾ ਹੋਰ ਵਧਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਡਾ. ਰਤਨ ਸਿੰਘ ਹਲਕਾ ਅਜਨਾਲਾ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ
Ad Position 24