30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਵਿਸ਼ਵ ਪੱਧਰੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਮਜ਼ਬੂਤ, ਕਿਸਾਨਾਂ ਅਤੇ ਘਰਾਂ ਦੀ ਰੱਖਿਆ ਕੀਤੀ : ਵਿੱਤ ਮੰਤਰੀ

ਵਾਸ਼ਿੰਗਟਨ, 30 ਅਗਸਤ (ਪੀਟੀਆਈ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਜਾਰੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਨੇ ਆਪਣੀ ਮਜ਼ਬੂਤੀ ਕਾਇਮ ਰੱਖੀ ਹੈ । ਭਾਰਤ ਨੇ ਵਿਦੇਸ਼ਾਂ ਵਿਚ ਹੋ ਰਹੇ ...

Ad Position 21
No active advertisement
ਅਜੀਤ ਡੈਸਕ 31-08-2026

ਵਾਸ਼ਿੰਗਟਨ, 30 ਅਗਸਤ (ਪੀਟੀਆਈ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਜਾਰੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਨੇ ਆਪਣੀ ਮਜ਼ਬੂਤੀ ਕਾਇਮ ਰੱਖੀ ਹੈ । ਭਾਰਤ ਨੇ ਵਿਦੇਸ਼ਾਂ ਵਿਚ ਹੋ ਰਹੇ ਘਟਨਾਕ੍ਰਮ ’ਤੇ ਲਗਾਤਾਰ ਨਜ਼ਰ ਰੱਖਣ ਦੇ ਨਾਲ-ਨਾਲ ਦੇਸ਼ ਦੀਆਂ ਆਪਣੀਆਂ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਿਆ ਹੈ । ਸ਼ਿਕਾਗੋ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਇਸਦਾ ਨਤੀਜਾ ਇਹ ਰਿਹਾ ਕਿ ਭਾਰਤੀ ਕਿਸਾਨਾਂ, ਘਰੇਲੂ ਪਰਿਵਾਰਾਂ ਤੇ ਦੇਸ਼ ਦੀ ਲਾਜਿਸਟਿਕ ਪ੍ਰਣਾਲੀ ਨੂੰ ਵੱਡਾ ਨੁਕਸਾਨ ਨਹੀਂ ਝੱਲਣਾ ਪਿਆ । ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਦੀਆਂ ਆਰਥਿਕ ਯੋਜਨਾਵਾਂ ਵਿਸ਼ਵ ਅਨਿਸ਼ਚਿਤਤਾਵਾਂ ਕਾਰਨ ਪ੍ਰਭਾਵਿਤ ਹੋਈਆਂ, ਪਰ ਆਪਣੀਆਂ ਸੀਮਾਵਾਂ ਦੇ ਬਾਵਜੂਦ ਭਾਰਤ ਨੇ ਚੁਣੌਤੀਪੂਰਨ ਹਾਲਾਤਾਂ ’ਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਕੀਤੀ । ਵਿੱਤ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤ ਨੇ 7 ਫੀਸਦੀ ਤੋਂ ਵੱਧ ਦੀ ਆਰਥਿਕ ਵਿਕਾਸ ਦਰ ਕਾਇਮ ਰੱਖੀ ਹੈ ਤੇ ਇਸ ਸਾਲ ਵੀ ਵਿਕਾਸ ਦਰ ਇਸੇ ਪੱਧਰ ਦੇ ਆਸ-ਪਾਸ ਰਹਿਣ ਦੀ ਉਮੀਦ ਹੈ । ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ, ਰੂਸ-ਯੂਕਰੇਨ ਜੰਗ, ਟੈਰਿਫ਼ ਸਬੰਧੀ ਅਨਿਸ਼ਚਿਤਤਾਵਾਂ ਅਤੇ ਈਰਾਨ-ਅਮਰੀਕਾ ਟਕਰਾਅ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ ਆਪਣੀ ਅਰਥਵਿਵਸਥਾ ਨੂੰ ਸੰਭਾਲਿਆ ਹੈ । ਰਾਜਕੋਸ਼ੀ ਅਨੁਸ਼ਾਸਨ ਬਾਰੇ ਸੀਤਾਰਮਨ ਨੇ ਕਿਹਾ ਕਿ ਸਰਕਾਰ ਦਾ ਟੀਚਾ 2030 ਤੱਕ ਸਰਕਾਰੀ ਕਰਜ਼ੇ ਨੂੰ ਜੀ.ਡੀ.ਪੀ. ਦੇ 50 ਫੀਸਦੀ ਦੇ ਪੱਧਰ ਤੱਕ ਲਿਆਉਣਾ ਹੈ । ਉਨ੍ਹਾਂ ਕਿਹਾ ਕਿ ਰਾਜਕੋਸ਼ੀ ਘਾਟੇ ਨੂੰ ਘਟਾਉਣ ਲਈ ਤੈਅ ਕੀਤੇ ਟੀਚਿਆਂ ਨੂੰ ਸਰਕਾਰ ਨੇ ਪੂਰਾ ਕੀਤਾ ਹੈ । ਉਨ੍ਹਾਂ ਕਿਹਾ ਕਿ ਭਾਰਤ ਦੀ ਕਰੈਡਿਟ ਰੇਟਿੰਗ ਵਿਚ ਸੁਧਾਰ ਹੋ ਰਿਹਾ ਹੈ ਤੇ ਇਹ ਸੁਧਾਰ ਸਮਾਜਿਕ ਭਲਾਈ ਲਈ ਲੋੜੀਂਦੇ ਸਰੋਤਾਂ ਵਿਚ ਕਟੌਤੀ ਕਰਕੇ ਨਹੀਂ, ਸਗੋਂ ਅਰਥਵਿਵਸਥਾ ਦੇ ਬਿਹਤਰ ਪ੍ਰਬੰਧਨ ਰਾਹੀਂ ਹੋ ਰਿਹਾ ਹੈ । 2047 ਤੱਕ ‘ਵਿਕਸਿਤ ਭਾਰਤ’ ਦੇ ਟੀਚੇ ਬਾਰੇ ਉਨ੍ਹਾਂ ਕਿਹਾ ਕਿ ਇਸ ਲਈ ਤੇਜ਼ੀ ਅਤੇ ਵੱਡੇ ਪੱਧਰ ’ਤੇ ਸੁਧਾਰਾਂ ਦੀ ਲੋੜ ਹੈ । ਉਨ੍ਹਾਂ ਭਾਰਤੀ ਮੂਲ ਦੇ ਪ੍ਰਤਿਭਾਸ਼ਾਲੀ ਲੋਕਾਂ ਤੋਂ ਵਿਚਾਰਾਂ, ਸਹਿਯੋਗ ਅਤੇ ਪੂੰਜੀ ਦੇ ਰੂਪ ਵਿਚ ਵੱਧ ਤੋਂ ਵੱਧ ਯੋਗਦਾਨ ਦੀ ਅਪੀਲ ਕੀਤੀ । ਅਮਰੀਕਾ ਨਾਲ ਵਪਾਰ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਅੰਤਿਮ ਗੱਲਬਾਤ ਜਾਰੀ ਹੈ ।

Ad Position 22
No active advertisement
ਪਿਛਲੀ ਖ਼ਬਰ ਯੂ.ਪੀ. ਕੇਡਰ ਦੀ ਆਈ.ਏ.ਐੱਸ. ਅਧਿਕਾਰੀ ਦਿਵਿਆ ਮਿੱਤਲ ਵਲੋਂ ਸੇਵਾ ਤੋਂ ਅਸਤੀਫ਼ਾ ਅਗਲੀ ਖ਼ਬਰ ਜਰਮਨੀ ਬਣਿਆ ਹਾਕੀ ਵਿਸ਼ਵ ਚੈਂਪੀਅਨ
Ad Position 24