30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਯੂ.ਪੀ. ਕੇਡਰ ਦੀ ਆਈ.ਏ.ਐੱਸ. ਅਧਿਕਾਰੀ ਦਿਵਿਆ ਮਿੱਤਲ ਵਲੋਂ ਸੇਵਾ ਤੋਂ ਅਸਤੀਫ਼ਾ

ਦਿਓਰੀਆ (ਯੂ.ਪੀ.), 30 ਅਗਸਤ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਕੇਡਰ ਦੀ ਆਈ.ਏ.ਐੱਸ. ਅਧਿਕਾਰੀ ਅਤੇ ਦਿਓਰੀਆ ਦੀ ਸਾਬਕਾ ਜ਼ਿਲ੍ਹਾ ਮੈਜਿਸਟ੍ਰੇਟ ਦਿਵਿਆ ਮਿੱਤਲ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ...

Ad Position 21
No active advertisement
ਅਜੀਤ ਡੈਸਕ 31-08-2026

ਦਿਓਰੀਆ (ਯੂ.ਪੀ.), 30 ਅਗਸਤ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਕੇਡਰ ਦੀ ਆਈ.ਏ.ਐੱਸ. ਅਧਿਕਾਰੀ ਅਤੇ ਦਿਓਰੀਆ ਦੀ ਸਾਬਕਾ ਜ਼ਿਲ੍ਹਾ ਮੈਜਿਸਟ੍ਰੇਟ ਦਿਵਿਆ ਮਿੱਤਲ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਸਿਵਲ ਸੇਵਾਵਾਂ ’ਚ ਉਨ੍ਹਾਂ ਦਾ 13 ਸਾਲਾਂ ਦਾ ਕਾਰਜਕਾਲ ਖ਼ਤਮ ਹੋ ਗਿਆ। 2013 ਬੈਚ ਦੀ ਆਈ.ਏ.ਐੱਸ. ਅਧਿਕਾਰੀ ਮਿੱਤਲ ਨੇ ਐਕਸ ‘ਤੇ ਪੋਸਟ ਰਾਹੀਂ ਆਪਣੇ ਫ਼ੈਸਲੇ ਦਾ ਐਲਾਨ ਕੀਤਾ। “ਅੱਜ, ਮੈਂ ਆਪਣੀ ਮਰਜ਼ੀ ਨਾਲ ਆਈ.ਏ.ਐੱਸ. ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ 13 ਸਾਲਾਂ ਦੇ ਇਕ ਅਭੁੱਲ ਸਫ਼ਰ ਦਾ ਅੰਤ ਹੋ ਗਿਆ ਹੈ,” ਉਨ੍ਹਾਂ ਆਪਣੀ ਪੋਸਟ ’ਚ ਕਿਹਾ।

ਹਾਲਾਂਕਿ, ਉਨ੍ਹਾਂ ਨੇ ਅਸਤੀਫ਼ਾ ਦੇਣ ਦੇ ਆਪਣੇ ਫ਼ੈਸਲੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ। ਆਪਣੇ ਸਫ਼ਰ ਨੂੰ ਯਾਦ ਕਰਦਿਆਂ, ਮਿੱਤਲ ਨੇ ਸਾਂਝਾ ਕੀਤਾ ਕਿ ਉਹ ਇਕ ਸਾਦੇ ਮਾਹੌਲ ’ਚ ਵੱਡੀ ਹੋਈ, ਜਿੱਥੇ ਇਕ ਚੰਗੀ ਅਤੇ ਕਾਮਯਾਬ ਜ਼ਿੰਦਗੀ ਜੀਉਣ ਦੇ ਸੁਪਨੇ ਸਨ। ਆਈ.ਆਈ.ਟੀ. ਦਿੱਲੀ ਅਤੇ ਆਈ.ਆਈ.ਐੱਮ. ਬੈਂਗਲੁਰੂ ਤੋਂ ਪੜ੍ਹਾਈ ਕਰਨ ਤੋਂ ਬਾਅਦ, ਉਨ੍ਹਾਂ ਨੇ ਸ਼ੁਰੂ ’ਚ ਲੰਡਨ ਵਿਚ ਨੌਕਰੀ ਕੀਤੀ ਪਰ ਆਖ਼ਰਕਾਰ ਭਾਰਤ ਵਾਪਸ ਆ ਗਈ। ਉਨ੍ਹਾਂ ਨੇ ਲਿਖਿਆ “ਸਭ ਕੁਝ ਹਾਸਲ ਕਰਨ ਤੋਂ ਬਾਅਦ ਵੀ, ਕੁਝ ਅਧੂਰਾ ਜਿਹਾ ਮਹਿਸੂਸ ਹੁੰਦਾ ਸੀ। ਇਹ ਤੱਥ ਕਿ ਮੈਂ ਆਪਣੇ ਦੇਸ਼ ’ਚ ਨਹੀਂ ਸੀ, ਮੈਨੂੰ ਪ੍ਰੇਸ਼ਾਨ ਕਰਦਾ ਸੀ। ਮਿੱਤਲ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਿੱਖਿਆ, ਆਤਮਵਿਸ਼ਵਾਸ ਅਤੇ ਦੁਨੀਆ ’ਚ ਕਿਤੇ ਵੀ ਸਿਰ ਉੱਚਾ ਕਰਕੇ ਖੜ੍ਹੇ ਹੋਣ ਦੀ ਸਮਰੱਥਾ ਉਨ੍ਹਾਂ ਦੇਸ਼ ਪ੍ਰਤੀ ਕਰਜ਼ੇ ਸਨ

, ਜਿਸ ਨੂੰ ਉਹ ਚੁਕਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਮੈਂ ਵਾਪਸ ਆਈ ਅਤੇ ਖੁਸ਼ਕਿਸਮਤ ਰਹੀ ਕਿ ਆਈ.ਏ.ਐੱਸ. ਅਧਿਕਾਰੀ ਬਣ ਸਕੀ। ਆਪਣੀਆਂ ਤਾਇਨਾਤੀਆਂ ਨੂੰ ਪਿੱਛੇ ਮੁੜ ਕੇ ਦੇਖਦਿਆਂ, ਉਨ੍ਹਾਂ ਕਿਹਾ ਕਿ ਦੇਵਰਿਆ ਨੇ ਉਨ੍ਹਾਂ ਨੂੰ ਸਿਖਾਇਆ ਕਿ “ਜੋ ਸਹੀ ਹੈ, ਉਸ ਦੇ ਨਾਲ ਖੜ੍ਹਨਾ ਕੋਈ ਬਦਲ ਨਹੀਂ, ਸਗੋਂ ਫ਼ਰਜ਼ ਹੈ,” ਜਦਕਿ ਮਿਰਜ਼ਾਪੁਰ ਨੇ ਉਨ੍ਹਾਂ ਨੂੰ ਦਿਖਾਇਆ ਕਿ “ਅਸੰਭਵ ਕੋਈ ਤੱਥ ਨਹੀਂ, ਸਗੋਂ ਸਿਰਫ਼ ਇਕ ਰਾਇ ਹੈ।” ਮਿੱਤਲ ਨੇ ਕਿਹਾ ਕਿ ਆਪਣੀ ਸੇਵਾ ਦੌਰਾਨ ਲੋੜਵੰਦ ਪਰਿਵਾਰਾਂ, ਦਿਵਿਆਂਗ ਵਿਅਕਤੀਆਂ ਅਤੇ ਕਿਸਾਨਾਂ ਲਈ ਕੰਮ ਕਰਦਿਆਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹਰ ਸਰਕਾਰੀ ਫ਼ਾਈਲ ਦੇ ਪਿੱਛੇ ਇਕ ਇਨਸਾਨ ਹੁੰਦਾ ਹੈ।

ਮੂਲ ਰੂਪ ’ਚ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਮਿੱਤਲ ਨੇ ਆਈ.ਆਈ.ਟੀ. ਦਿੱਲੀ ਤੋਂ ਬੀਟੈਕ ਅਤੇ ਆਈ.ਆਈ.ਐੱਮ. ਬੈਂਗਲੁਰੂ ਤੋਂ ਐੱਮ.ਬੀ.ਏ. ਦੀ ਡਿਗਰੀ ਹਾਸਲ ਕੀਤੀ ਹੈ। ਐੱਮ.ਬੀ.ਏ. ਤੋਂ ਬਾਅਦ ਲੰਡਨ ’ਚ ਕੰਮ ਕਰਨ ਉਪਰੰਤ, ਉਨ੍ਹਾਂ ਨੇ ਯੂ.ਪੀ.ਐੱਸ.ਸੀ. ਪ੍ਰੀਖਿਆ ਦੀ ਤਿਆਰੀ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ 2013 ’ਚ ਆਪਣੀ ਦੂਜੀ ਕੋਸ਼ਿਸ਼ ’ਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ, 68ਵਾਂ ਰੈਂਕ ਹਾਸਲ ਕੀਤਾ ਤੇ ਆਈ.ਏ.ਐੱਸ. ’ਚ ਸ਼ਾਮਿਲ ਹੋ ਗਈ। 2012 ’ਚ ਆਪਣੀ ਪਹਿਲੀ ਕੋਸ਼ਿਸ਼ ਵਿਚ, ਉਹ ਆਈ.ਪੀ.ਐੱਸ. ਲਈ ਯੋਗ ਹੋਈ ਸੀ।

Ad Position 22
No active advertisement
ਪਿਛਲੀ ਖ਼ਬਰ ਮਰਾਠਾ ਰਿਜ਼ਰਵੇਸ਼ਨ ਕਾਰਕੁਨ ਜਾਰੰਗੇ ਵਲੋਂ ਮੁੰਬਈ ’ਚ ਵਿਰੋਧ ਪ੍ਰਦਰਸ਼ਨ ਲਈ 12 ਸਤੰਬਰ ਦੀ ਸਮਾਂ ਸੀਮਾ ਨਿਰਧਾਰਤ ਅਗਲੀ ਖ਼ਬਰ ਵਿਸ਼ਵ ਪੱਧਰੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਮਜ਼ਬੂਤ, ਕਿਸਾਨਾਂ ਅਤੇ ਘਰਾਂ ਦੀ ਰੱਖਿਆ ਕੀਤੀ : ਵਿੱਤ ਮੰਤਰੀ
Ad Position 24