ਸੰਘੋਲ (ਫ਼ਤਹਿਗੜ੍ਹ ਸਾਹਿਬ), 2 ਸਤੰਬਰ (ਪਰਮਵੀਰ ਸਿੰਘ ਧਨੋਆ) - ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਦੀਆਂ ਘਟਨਾਵਾਂ ਖੇਤਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੀਆ ਹੋਇਆਂ ਹਨ। ਥਾਣਾ ਖੇੜੀ ਨੌਧ ਸਿੰਘ ਅਧੀਨ ਪਿੰਡ ਉਦਲਪੁਰ ਵਿਖੇ ਨੰਬਰਦਾਰ ਸੁਖਵਿੰਦਰ ਸਿੰਘ ਦੇ ਘਰ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅਨੁਸਾਰ ਉਹ ਬਸੀ ਪਠਾਣਾਂ ਵਿਖੇ ਦੁਕਾਨ ਕਰਦਾ ਹੈ ਅਤੇ ਪਤਨੀ ਨੌਕਰੀ ਕਰਦੀ ਹੈ। ਬੀਤੇ ਦਿਨ ਘਰ ਕੋਈ ਨਹੀਂ ਸੀ ਕਿ ਜਦੋਂ ਉਹ ਘਰ ਪਹੁੰਚੇ ਤਾਂ ਬਾਹਰਲੇ ਗੇਟ ਨੂੰ ਤਾਂ ਜਿੰਦਰਾ ਲੱਗਾ ਸੀ ਲੇਕਿਨ ਘਰ ਅੰਦਰ ਦਾਖ਼ਲ ਹੋਣ 'ਤੇ ਉਥੇ ਦਰਵਾਜ਼ੇ ਅਤੇ ਅੰਦਰ ਅਲਮਾਰੀ/ਲਾਕਰ ਦਾ ਜਿੰਦਰਾ ਟੁੱਟਾ ਹੋਇਆ ਮਿਲਿਆ। ਘਰ ਦਾ ਸਮਾਨ ਚੋਰਾਂ ਵਲੋਂ ਫਰੋਲਿਆ ਮਿਲਿਆ। ਪੀੜਤ ਅਨੁਸਾਰ ਚੋਰ ਕਰੀਬ 8/10 ਤੋਲੇ ਸੋਨਾ, ਅੱਧਾ ਕਿਲੋ ਚਾਂਦੀ ਅਤੇ ਕਰੀਬ 80 ਹਾਜ਼ਰ ਦੀ ਨਗਦੀ ਲੈ ਗਏ। ਸ਼ੱਕ ਪ੍ਰਗਟਾਇਆ ਜਾਂ ਰਿਹਾ ਹੈ ਕਿ ਚੋਰੀ ਦੀ ਘਟਨਾ ਦੁਪਹਿਰ 10 ਤੋਂ 12 ਵਜੇ ਵਿਚਕਾਰ ਵਾਪਰੀ ਹੈ। ਮਾਮਲੇ ਬਾਰੇ ਪਰਿਵਾਰ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਦੂਜੇ ਮਾਮਲੇ 'ਚ ਪਿੰਡ ਖੇੜੀ ਨੌਧ ਸਿੰਘ ਵਿਖੇ ਚੋਰਾਂ ਨੇ ਦਿਨ ਦਿਹਾੜੇ ਹਰਜਿੰਦਰ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਪੀੜਤ ਪਰਿਵਾਰ ਅਨੁਸਾਰ ਉਹ ਕਿਸੇ ਕੰਮ ਕਾਰਨ ਬਾਹਰ ਸੀ ਕਿ ਜਦੋਂ ਸ਼ਾਮ ਘਰ ਪਹੁੰਚੇ ਤਾਂ ਜਿੰਦਰੇ ਟੁੱਟੇ ਪਏ ਸਨ ਅਤੇ ਗਹਿਣੇ ਅਤੇ ਕਰੀਬ 15 ਹਜ਼ਾਰ ਦੀ ਚੋਰੀ ਹੋਈ ਹੈ। ਉਕਤ ਪਰਿਵਾਰ ਵਲੋਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਦਿਨ ਦਿਹਾੜੇ ਦੋ ਘਰਾਂ ਚੋਂ ਗਹਿਣੇ ਤੇ ਨਗਦੀ ਚੋਰੀ
ਸੰਘੋਲ (ਫ਼ਤਹਿਗੜ੍ਹ ਸਾਹਿਬ), 2 ਸਤੰਬਰ (ਪਰਮਵੀਰ ਸਿੰਘ ਧਨੋਆ) - ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਦੀਆਂ ਘਟਨਾਵਾਂ ਖੇਤਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੀਆ ਹੋਇਆਂ ਹਨ। ਥਾਣਾ...
ਅਜੀਤ ਡੈਸਕ
02-09-2026