03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਆਵਾਰਾ ਕੁੱਤੇ ਨੇ ਹਮਲਾ ਕਰਕੇ ਚਾਰ ਵਿਅਕਤੀਆਂ ਨੂੰ ਕੀਤਾ ਜ਼ਖ਼ਮੀ

ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)- ਥਾਣਾ ਸਿਟੀ ਦੇ ਬਾਹਰ ਇਕ ਆਵਾਰਾ ਕੁੱਤੇ ਨੇ ਚਾਰ ਵਿਅਕਤੀਆਂ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)- ਥਾਣਾ ਸਿਟੀ ਦੇ ਬਾਹਰ ਇਕ ਆਵਾਰਾ ਕੁੱਤੇ ਨੇ ਚਾਰ ਵਿਅਕਤੀਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾ. ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਜੈਰਾਮ ਪੁੱਤਰ ਰਾਮ ਸੀਤਾ ਵਾਸੀ ਮੁਹੱਲਾ ਸੰਤਪੁਰਾ, ਜਸ਼ਨ ਪੁੱਤਰ ਸ਼ੰਕਰ ਵਾਸੀ ਅਸ਼ੋਕ ਵਿਹਾਰ, ਨਵਦੀਪ ਪੁੱਤਰ ਜਸਵਿੰਦਰ ਵਾਸੀ ਅਸ਼ੋਕ ਵਿਹਾਰ, ਵਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੁਹੱਲਾ ਖ਼ਜ਼ਾਨਚੀਆਂ, ਜਿਨ੍ਹਾਂ ਨੂੰ ਥਾਣਾ ਸਿਟੀ ਦੇ ਮੂਹਰੇ ਇਕ ਆਵਾਰਾ ਕੁੱਤੇ ਨੇ ਹਮਲਾ ਕਰਕੇ ਉਨ੍ਹਾਂ ਨੂੰ  ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਦਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਕੁੱਤੇ ਕੱਟਣ ਦੇ ਟੀਕੇ ਲਗਾ ਕੇ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀੜਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਆਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਹੋਰ ਕਿਸੇ ਦਾ ਨੁਕਸਾਨ ਨਾ ਹੋ ਸਕੇ।

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਧਰਨੇ ਮਗਰੋਂ 7 ਸਤੰਬਰ ਤੱਕ ਨਿਰਵਿਘਨ ਬਿਜਲੀ ਸਪਲਾਈ ਦਾ ਭਰੋਸਾ ਅਗਲੀ ਖ਼ਬਰ ਹਥਨੀਕੁੰਡ ਬੈਰਾਜ ’ਚ ਆਰਮੀ ਪ੍ਰੈਕਟਿਸ ਦੌਰਾਨ ਵਾਪਰਿਆ ਹਾਦਸਾ, 2 ਜਵਾਨਾਂ ਦੀ ਮੌਤ
Ad Position 24