20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰਾਜਨਾਥ ਸਿੰਘ ਵਲੋਂ ਰੱਖਿਆ ਕੂਟਨੀਤੀ ’ਤੇ ਭਾਰਤ ਦਾ ਪ੍ਰਮੁੱਖ ਰੋਡਮੈਪ ਜਾਰੀ

ਨਵੀਂ ਦਿੱਲੀ, 3 ਸਤੰਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਕੂਟਨੀਤੀ ’ਤੇ ‘ਰਕਸ਼ਾ’ ਦਸਤਾਵੇਜ਼ ਜਾਰੀ ਕੀਤਾ। ਇਹ ਵਿਆਪਕ ਦਸਤਾਵੇਜ਼ ਅਗਲੇ 10 ਸਾਲਾਂ ਲਈ ਵਿਸ਼ਵ ਰੱਖਿਆ ਭਾਈਵਾਲੀ ਲਈ ਭਾਰਤ ਦੇ ...

Ad Position 21
No active advertisement
ਅਜੀਤ ਡੈਸਕ 04-09-2026

ਨਵੀਂ ਦਿੱਲੀ, 3 ਸਤੰਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਕੂਟਨੀਤੀ ’ਤੇ ‘ਰਕਸ਼ਾ’ ਦਸਤਾਵੇਜ਼ ਜਾਰੀ ਕੀਤਾ। ਇਹ ਵਿਆਪਕ ਦਸਤਾਵੇਜ਼ ਅਗਲੇ 10 ਸਾਲਾਂ ਲਈ ਵਿਸ਼ਵ ਰੱਖਿਆ ਭਾਈਵਾਲੀ ਲਈ ਭਾਰਤ ਦੇ ਰਣਨੀਤਕ ਰੋਡਮੈਪ ਤੇ ਦ੍ਰਿਸ਼ਟੀਕੋਣ ਦੀ ਰੂਪਰੇਖਾ ਦਿੰਦਾ ਹੈ। ਇਸਦਾ ਉਦੇਸ਼ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਨੂੰ ਸਰਗਰਮ ਵਿਸ਼ਵ ਸਹਿਯੋਗ ਨਾਲ ਜੋੜ ਕੇ ਲੰਬੇ ਸਮੇਂ ਦੀ ਸਥਿਰਤਾ, ਸ਼ਾਂਤੀ ਤੇ ਆਪਸੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਹ ਦਸਤਾਵੇਜ਼ ਭਾਰਤ ਦੇ ਰੱਖਿਆ ਕੂਟਨੀਤੀ ਲਈ ਲੰਬੇ ਸਮੇਂ ਤੇ ਰਣਨੀਤਕ ਪਹੁੰਚ ਨੂੰ ਦਰਸਾਉਂਦਾ ਹੈ। ਰਣਨੀਤਕ ਬਲੂਪ੍ਰਿੰਟ ’ਚ ਉਜਾਗਰ ਕੀਤੇ ਗਏ ਮੁੱਖ ਥੰਮ੍ਹਾਂ ਵਿਚ ਰਣਨੀਤਕ ਭਾਈਵਾਲੀ, ਸਮਰੱਥਾ ਨਿਰਮਾਣ, ਸਵਦੇਸ਼ੀ ਬਰਾਮਦ ਅਤੇ ਸਮੁੰਦਰੀ ਸੁਰੱਖਿਆ ਸ਼ਾਮਲ ਹਨ।

Ad Position 22
No active advertisement
ਪਿਛਲੀ ਖ਼ਬਰ ਜੀ.ਡੀ.ਪੀ. ਮਾਮਲਾ: ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਨੀਲਕੰਠ ਮਿਸ਼ਰਾ ਵਲੋਂ ਆਲੋਚਕਾਂ ਦੇ ਦਾਅਵੇ ਖ਼ਾਰਜ ਅਗਲੀ ਖ਼ਬਰ ਭਾਰਤੀ ਮਹਿਲਾ ਟੀਮ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ
Ad Position 24