06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਾਕਿਸਤਾਨ ਕ੍ਰਿਕਟ ਬੋਰਡ ਨੇ ਜ਼ਬਤ ਕੀਤੇ ਕੁਝ ਖਿਡਾਰੀਆਂ ਦੇ ਮੋਬਾਈਲ ਫ਼ੋਨ, ਛਿੜਿਆ ਵਿਵਾਦ

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਇੰਗਲੈਂਡ ਖ਼ਿਲਾਫ਼ ਚੱਲ ਰਹੀ ਟੈਸਟ ਲੜੀ ਦੌਰਾਨ ਪਾਕਿਸਤਾਨੀ ਕ੍ਰਿਕਟ ‘ਚ ਇਕ ਹੋਰ ਵੱਡਾ ਵਿਵਾਦ ਛਿੜ ਗਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਪਣੀ ਟੀਮ ਦੇ ....

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਇੰਗਲੈਂਡ ਖ਼ਿਲਾਫ਼ ਚੱਲ ਰਹੀ ਟੈਸਟ ਲੜੀ ਦੌਰਾਨ ਪਾਕਿਸਤਾਨੀ ਕ੍ਰਿਕਟ ‘ਚ ਇਕ ਹੋਰ ਵੱਡਾ ਵਿਵਾਦ ਛਿੜ ਗਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਪਣੀ ਟੀਮ ਦੇ ਕੁਝ ਖਿਡਾਰੀਆਂ ਦੇ ਮੋਬਾਈਲ ਫ਼ੋਨ ਆਪਣੇ ਕਬਜ਼ੇ ‘ਚ ਲੈ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਬੋਰਡ ਵਲੋਂ ਕਿਸੇ ਗੰਭੀਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਾਂਚ ਦਾ ਮੁੱਖ ਵਿਸ਼ਾ ਕੀ ਹੈ।ਜ਼ਿਕਰਯੋਗ ਹੈ ਕਿ ਪੀ. ਸੀ. ਬੀ. ਅਤੇ ਆਈ. ਸੀ. ਸੀ. ਨੂੰ ਵਿਸ਼ੇਸ਼ ਹਲਾਤਾਂ ‘ਚ ਖਿਡਾਰੀਆਂ ਦੇ ਫ਼ੋਨ ਜ਼ਬਤ ਕਰਨ ਦਾ ਪੂਰਾ ਅਧਿਕਾਰ ਹੈ।

ਆਮ ਤੌਰ ‘ਤੇ ਅਜਿਹੀ ਕਾਰਵਾਈ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਦੌਰਾਨ ਕੀਤੀ ਜਾਂਦੀ ਹੈ, ਜਿਥੇ ਫ਼ੋਨ ਦਾ ਡਾਟਾ ਕੱਢ ਕੇ ਡਿਲੀਟ ਕੀਤੇ ਗਏ ਸੰਦੇਸ਼ਾਂ ਜਾਂ ਸੱਟੇਬਾਜ਼ਾਂ ਨਾਲ ਕਿਸੇ ਸੰਭਾਵੀ ਸੰਪਰਕ ਦੀ ਜਾਂਚ ਕੀਤੀ ਜਾਂਦੀ ਹੈ। ਹਾਲਾਂਕਿ, ਰਿਪੋਰਟ ‘ਚ ਫ਼ਿਲਹਾਲ ਕਿਸੇ ਵੀ ਖਿਡਾਰੀ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਆਈ. ਸੀ. ਸੀ. ਦੇ ਨਿਯਮਾਂ ਮੁਤਾਬਿਕ ਖਿਡਾਰੀਆਂ ਲਈ ਜਾਂਚ ‘ਚ ਸਹਿਯੋਗ ਕਰਨਾ ਲਾਜ਼ਮੀ ਹੈ ਅਤੇ ਫ਼ੋਨ ਦੇਣ ਤੋਂ ਇਨਕਾਰ ਕਰਨਾ ਵੀ ਅਪਰਾਧ ਮੰਨਿਆ ਜਾਂਦਾ ਹੈ। ਆਮ ਮੈਚਾਂ ਦੌਰਾਨ ਵੀ ਡਰੈਸਿੰਗ ਰੂਮ ਜਾਂ ਡਗਆਊਟ ‘ਚ ਕਿਸੇ ਵੀ ਖਿਡਾਰੀ ਜਾਂ ਕੋਚਿੰਗ ਸਟਾਫ਼ ਵਲੋਂ ਨਿੱਜੀ ਫ਼ੋਨ ਰੱਖਣ ਦੀ ਮਨਾਹੀ ਹੁੰਦੀ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਪਾਕਿਸਤਾਨੀ ਟੈਸਟ ਟੀਮ ’ਚ ਵੱਡੇ ਪੱਧਰ ’ਤੇ ਫੇਰਬਦਲ ਕੀਤੇ ਗਏ ਹਨ। ਪਹਿਲੇ ਦੋ ਟੈਸਟ ਮੈਚਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਮੁਹੰਮਦ ਰਿਜ਼ਵਾਨ, ਇਮਾਮ-ਉਲ-ਹੱਕ, ਸਲਮਾਨ ਅਲੀ ਆਗਾ, ਅਲੀ ਉਸਮਾਨ, ਖ਼ੁਰਮ ਸ਼ਹਿਜ਼ਾਦ, ਆਮਿਰ ਜਮਾਲ ਅਤੇ ਮੁਹੰਮਦ ਅਵੈਸ ਜ਼ਫ਼ਰ ਵਰਗੇ ਅਹਿਮ ਖਿਡਾਰੀਆਂ ਨੂੰ ਟੀਮ ‘ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਜੂਨੀਅਰ ਏਸ਼ੀਆ ਕੱਪ: ਜਪਾਨ ਨੇ ਭਾਰਤ ਨੂੰ ਡਰਾਅ ਖੇਡਣ ਲਈ ਕੀਤਾ ਮਜ­ਬੂਰ ਅਗਲੀ ਖ਼ਬਰ ਸਾਤਵਿਕ-ਚਿਰਾਗ ਦੀ ਜੋੜੀ ਨੇ ਜਿੱਤਿਆ ਚਾਈਨਾ ਮਾਸਟਰਜ਼ ਦਾ ਖ਼ਿਤਾਬ
Ad Position 24