ਕੁੱਲਗੜ੍ਹੀ (ਫਿਰੋਜ਼ਪੁਰ), 7 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਵਿੱਢੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਕਰਨ ਸ਼ਰਮਾਂ ਡੀ. ਐਸ. ਪੀ. ਦਿਹਾਤੀ ਦੀ ਅਗਵਾਈ ਹੇਠ ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਗੁਰਮੀਤ ਸਿੰਘ ਨੇ ਮੁਖਬਰ ਦੀ ਇਤਲਾਹ 'ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ 'ਚ ਛਾਪੇਮਾਰੀ ਕਰਕੇ 1 ਕਿਲੋ 964 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੈਥਾਫੈਟਾਮਾਈਨ), ਇਕ ਮੋਬਾਇਲ ਅਤੇ ਇਕ ਕਰੂਜ਼ ਕਾਰ ਸਮੇਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ।
ਜਿਸਦੀ ਪਹਿਚਾਣ ਹਰਸ਼ਦੀਪ ਸਿੰਘ ਉਰਫ ਪਿਯੂਸ਼ ਵਾਸੀ ਅਸ਼ੋਕ ਨਗਰ, ਥਾਣਾ ਸਲੇਮ ਟਾਬਰੀ (ਲੁਧਿਆਣਾ) ਵਜੋਂ ਹੋਈ। ਉਕਤ ਨੌਜਵਾਨ ਦੇ ਖਿਲਾਫ਼ ਥਾਣਾ ਕੁੱਲਗੜ੍ਹੀ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਮੁੱਖੀ ਨੇ ਦੱਸਿਆ ਕਿ ਇਸਦੇ ਅਗਲੇ ਪਿਛਲੇ ਸੰਪਰਕ ਪਤਾ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਥਾਣਾ ਹਦੂਦ ਅੰਦਰ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।