08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਬੰਗੀ ਰੁਲਦੂ ਵਿਖੇ ਸ਼ਹੀਦ ਫੌਜੀ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਰਾਮਾ ਮੰਡੀ (ਬਠਿੰਡਾ), 8 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਬੰਗੀ ਰੁਲਦੂ...

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਰਾਮਾ ਮੰਡੀ (ਬਠਿੰਡਾ), 8 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਬੰਗੀ ਰੁਲਦੂ ਦਾ ਨੌਜਵਾਨ ਫ਼ੌਜੀ ਲਵਪ੍ਰੀਤ ਸਿੰਘ (28) ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਕੇ ਭਰ ਜਵਾਨੀ ਵਿਚ ਸ਼ਹੀਦ ਹੋ ਗਿਆ ਹੈ। ਇਸ ਮੌਕੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਜਿਸ ਉਮਰ ਵਿਚ ਮਾਪਿਆਂ ਨੇ ਪੁੱਤ ਦੇ ਸਹਾਰੇ ਜਿਉਣਾ ਸੀ ਅੱਜ ਉਸੇ ਜਵਾਨ ਪੁੱਤ ਦਾ ਸਿਵਾ ਦੇਖਣਾ ਪੈ ਰਿਹਾ ਹੈ।

ਅੱਜ ਸ਼ਹੀਦ ਲਵਪ੍ਰੀਤ ਸਿੰਘ ਦੀ ਦੇਹ ਪਿੰਡ ਬੰਗੀ ਰੁਲਦੂ ਵਿਖੇ ਪਹੁੰਚੀ ਅਤੇ ਸਰਕਾਰੀ ਸਨਮਾਨਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਹੁਤ ਹੀ ਲੋੜਵੰਦ ਪਰਿਵਾਰ ਦਾ ਇਹ ਗੱਭਰੂ ਤਕਰੀਬਨ ਸੱਤ ਸਾਲ ਪਹਿਲਾਂ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ। ਲਵਪ੍ਰੀਤ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਪਿੰਡ ਵਿਚ ਮਾਤਮ ਛਾ ਗਿਆ। ਹੁਣ ਪਰਿਵਾਰ ਵਿਚ ਲਵਪ੍ਰੀਤ ਸਿੰਘ ਦੀ ਭੈਣ ਸੁਰਿੰਦਰ ਕੌਰ ਮਾਤਾ ਕੁਲਵਿੰਦਰ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਰਹਿ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਬ੍ਰਿਕਸ ਸੰਮੇਲਨ ਦੌਰਾਨ ਕਈ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕਰਨਗੇ : ਰਣਧੀਰ ਜੈਸਵਾਲ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ...
Ad Position 24