10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੁਪਰੀਮ ਕੋਰਟ ਵਲੋਂ ਮੁੰਬਈ ਧਮਾਕਿਆਂ ਦੇ ਦੋਸ਼ੀ ਅਤੇ ਗੈਂਗਸਟਰ ਅਬੂ ਸਲੇਮ ਦੁਆਰਾ ਦਾਇਰ ਪਟੀਸ਼ਨ ਖਾਰਜ

ਨਵੀਂ ਦਿੱਲੀ, 10 ਸਤੰਬਰ - ਸੁਪਰੀਮ ਕੋਰਟ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਦੋਸ਼ੀ ਅਤੇ ਗੈਂਗਸਟਰ ਅਬੂ ਸਲੇਮ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਉਸਨੂੰ ਸੁਣਾਈ ਗਈ ਉਮਰ ਕੈਦ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਨਵੀਂ ਦਿੱਲੀ, 10 ਸਤੰਬਰ - ਸੁਪਰੀਮ ਕੋਰਟ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਦੋਸ਼ੀ ਅਤੇ ਗੈਂਗਸਟਰ ਅਬੂ ਸਲੇਮ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਉਸਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਤੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕੀਤੀ ਗਈ ਸੀ।ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਬੰਬੇ ਹਾਈ ਕੋਰਟ ਦੇ ਸਲੇਮ ਦੀ ਪਟੀਸ਼ਨ ਨੂੰ ਰੱਦ ਕਰਨ ਦੇ ਫ਼ੈਸਲੇ ਵਿੱਚ ਕੋਈ ਕਮਜ਼ੋਰੀ ਨਹੀਂ ਪਾਈ।
ਸਲੇਮ ਨੇ ਦਲੀਲ ਦਿੱਤੀ ਸੀ ਕਿ, ਉਸਦੀ ਕੈਦ ਦੌਰਾਨ ਮਿਲੀ ਛੋਟ ਨੂੰ ਧਿਆਨ ਵਿਚ ਰੱਖਦੇ ਹੋਏ, ਉਸਨੇ ਆਪਣੀ ਸਜ਼ਾ ਦੇ 25 ਸਾਲ ਪੂਰੇ ਕਰ ਲਏ ਸਨ ਅਤੇ ਇਸ ਲਈ ਉਹ ਰਿਹਾਅ ਹੋਣ ਦਾ ਹੱਕਦਾਰ ਸੀ। ਹਾਲਾਂਕਿ, ਬੰਬੇ ਹਾਈ ਕੋਰਟ ਨੇ ਕਿਹਾ ਸੀ ਕਿ ਉਸਦੀ 25 ਸਾਲ ਦੀ ਸਜ਼ਾ 2030 ਵਿਚ ਹੀ ਪੂਰੀ ਹੋਵੇਗੀ। ਸਲੇਮ ਨੇ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ, ਜਿਸਨੇ 27 ਜੁਲਾਈ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

Ad Position 22
No active advertisement
ਪਿਛਲੀ ਖ਼ਬਰ ਸਿੰਗਾਪੁਰ ਘੁਟਾਲੇ ਦੇ ਮਾਮਲੇ ਵਿਚ 2013 ਤੋਂ ਭਗੌੜਾ ਦੋਸ਼ੀ ਹਰਨੇਕ ਸਿੰਘ ਸੀਬੀਆਈ ਵਲੋਂ ਗ੍ਰਿਫ਼ਤਾਰ ਅਗਲੀ ਖ਼ਬਰ ਨਿਪੋਨ ਡੇਨਰੋ ਇਸਪਾਤ ਲਿਮਟਿਡ ਕੋਲਾ ਬਲਾਕ ਮਾਮਲੇ 'ਚ ਸੀਬੀਆਈ ਵਲੋਂ ਦਾਇਰ ਕਲੋਜ਼ਰ ਰਿਪੋਰਟ ਸਵੀਕਾਰ
Ad Position 24