10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਯੂਨੀਅਨ ਬੈਂਕ ਜੰਡਿਆਲਾ ਗੁਰੂ ’ਚ ਡਾਕਾ ਮਾਰਨ ਆਏ ਲੁਟੇਰੇ ਗਾਰਡ ਦੀ ਦਲੇਰੀ ਕਾਰਨ ਹੋਏ ਫਰਾਰ

ਜੰਡਿਆਲਾ ਗੁਰੂ (ਅੰਮ੍ਰਿਤਸਰ), 10 ਸਤੰਬਰ (ਪ੍ਰਮਿੰਦਰ ਸਿੰਘ ਜੋਸਨ) ਜੰਡਿਆਲਾ ਗੁਰੂ ਦੇ ਘਾਹ ਮੰਡੀ ਚੌਕ ਨੇੜੇ ਅੱਜ 11 ਵਜੇ ਦੇ ਲਗਭਗ ਯੂਨੀਅਨ ਬੈਂਕ ’ਚ ਲਗਭਗ ਚਾਰ ਪੰਜ ਨਕਾਬਪੋਸ਼ ਲੁਟੇਰਿਆਂ ਦੀ ਬੈਂਕ ’ਚ ਡਾਕਾ ਮਾਰਨ ਦੀ ਕੋਸ਼ਿਸ਼ ਬੈਂਕ ਦੇ ਸੁਰੱਖਿਆ ਗਾਰਡ ਦੀ ਦਲੇਰੀ ਅਤੇ ਮੁਸ਼ਤੈਦੀ ਕਾਰਨ ਧਰੀ ਧਰਾਈ ਰਹਿ ਗਈ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਜੰਡਿਆਲਾ ਗੁਰੂ (ਅੰਮ੍ਰਿਤਸਰ), 10 ਸਤੰਬਰ (ਪ੍ਰਮਿੰਦਰ ਸਿੰਘ ਜੋਸਨ) ਜੰਡਿਆਲਾ ਗੁਰੂ ਦੇ ਘਾਹ ਮੰਡੀ ਚੌਕ ਨੇੜੇ ਅੱਜ 11 ਵਜੇ ਦੇ ਲਗਭਗ ਯੂਨੀਅਨ ਬੈਂਕ ’ਚ ਲਗਭਗ ਚਾਰ ਪੰਜ ਨਕਾਬਪੋਸ਼ ਲੁਟੇਰਿਆਂ ਦੀ ਬੈਂਕ ’ਚ ਡਾਕਾ ਮਾਰਨ ਦੀ ਕੋਸ਼ਿਸ਼ ਬੈਂਕ ਦੇ ਸੁਰੱਖਿਆ ਗਾਰਡ ਦੀ ਦਲੇਰੀ ਅਤੇ ਮੁਸ਼ਤੈਦੀ ਕਾਰਨ ਧਰੀ ਧਰਾਈ ਰਹਿ ਗਈ ਅਤੇ ਲੁਟੇਰੇ ਬੈਂਕ ’ਚੋਂ ਦੌੜ ਜਾਣ ਵਿਚ ਕਾਮਯਾਬ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਪੰਜ ਦੇ ਲਗਭਗ ਲੁਟੇਰੇ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਹ ਬੈਂਕ ਵਿਚ ਗਾਹਕਾਂ ਵਾਲੀ ਜਗ੍ਹਾ ’ਤੇ ਆ ਕੇ ਬੈਠ ਜਾਂਦੇ ਹਨ ਅਤੇ ਇੰਨੇ ਨੂੰ ਸਿਕਿਉਰਟੀ ਗਾਰਡ ਜੋ ਕਿ ਮਸ਼ੀਨ ਵਿਚ ਕੈਸ਼ ਜਮਾਂ ਕਰਾਉਣ ਆਉਂਦਾ ਹੈ ਤਾਂ ਉਹ ਇਨ੍ਹਾਂ ’ਤੇ ਸ਼ੱਕ ਪੈਣ ਤੇ ਇਨ੍ਹਾਂ ਨੂੰ ਆਪਣੇ ਮੂੰਹ ਤੋਂ ਨਕਾਬ ਹਟਾਉਣ ਲਈ ਕਹਿੰਦਾ ਹੈ ਤਾਂ ਲੁਟੇਰੇ ਆਪਣੇ ਮੂੰਹ ਤੋਂ ਨਕਾਬ ਨੂੰ ਥੋੜ੍ਹਾ ਜਿਹਾ ਹੀ ਹਟਾਉਂਦੇ ਹਨ ਅਤੇ ਇੰਨੇ ਨੂੰ ਲੁਟੇਰੇ ਬੈਂਕ ਦੇ ਸੁਰੱਖਿਆ ਗਾਰਡ ਦੇ ਮੂੰਹ ’ਤੇ ਸਪਰੇਅ ਪਾ ਦਿੰਦੇ ਹਨ ਅਤੇ ਬੈਂਕ ਦਾ ਗਾਰਡ ਤੁਰੰਤ ਹੀ ਆਪਣੇ ਸੁਰੱਖਿਆ ਲਈ ਰੱਖੇ ਹਥਿਆਰ ਨੂੰ ਚੁੱਕ ਲੁਟੇਰਿਆਂ ਦੇ ਮਗਰ ਦੌੜਦਾ ਹੈ ਤਾਂ ਲੁਟੇਰੇ ਬੈਂਕ ਚੋਂ ਫਰਾਰ ਹੋ ਜਾਂਦੇ ਹਨ।

ਯੂਨੀਅਨ ਬੈਂਕ ਜੋ ਘਾਹ ਮੰਡੀ ਚੌਕ ਨੇੜੇ ਮੇਨ ਸੜਕ ਤੇ ਹੈ ਅਤੇ ਇਸ ਸੜਕ ਤੇ ਆਵਾਜਾਈ ਦਾ ਤਾਂਤਾ ਲੱਗਾ ਰਹਿੰਦਾ ਹੈ  ਲੁਟੇਰੇ ਬੈਂਕ ਵਿਚੋਂ ਲੁੱਟ ਦੀ ਵਾਰਦਾਤ ਤੋਂ ਅਸਫ਼ਲ ਹੋਣ ਤੇ ਬੈਂਕ ਦੇ ਸਾਹਮਣੇ ਹੀ ਜਾਂਦੀ ਗਲੀ ਵੱਲ ਨੂੰ ਪੈਦਲ ਹੀ ਦੌੜ ਗਏ। ਮੌਕੇ ਦੇ ਪੁੱਜੀ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਸੀ ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ ਅਤੇ ਲੁਟੇਰਿਆਂ ਦੀ ਭਾਲ ਲਈ ਸ਼ਹਿਰ ਵਿਚ ਨਾਕਾਬੰਦੀ ਕੀਤੀ ਗਈ ਹੈ। ਘਟਨਾ ਦਾ ਪਤਾ ਲੱਗਣ ਤੇ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਹਰਪਾਲ ਸਿੰਘ ਮੌਕੇ ਤੇ ਪੁੱਜੇ ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਨੂੰ ਫੜਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ ।

Ad Position 22
No active advertisement
ਪਿਛਲੀ ਖ਼ਬਰ ਅਦਾਲਤ ਵਲੋਂ ਰਾਬੜੀ ਦੇਵੀ, ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ ਸਮੇਤ ਹੋਰਨਾਂ ਵਿਰੁੱਧ ਮਨੀ ਲਾਂਡਰਿੰਗ ਅਪਰਾਧਾਂ ਲਈ ਦੋਸ਼... ਅਗਲੀ ਖ਼ਬਰ ਗੁਜਰਾਤ ਵਿਧਾਨ ਸਭਾ ਨੂੰ ਮਿਲਿਆ। ਬੰਬ ਦੀ ਧਮਕੀ ਵਾਲਾ ਈਮੇਲ
Ad Position 24