11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੁਮਟਾਲਾ ਪੁਲਿਸ ਚੌਂਕੀ ਗ੍ਰਨੇਡ ਹਮਲਾ ਮਾਲੇ 'ਚ ਟਰਾਇਲ ਦੌਰਾਨ ਐੱਨ.ਆਈ.ਏ. ਨੂੰ 90 ਦਿਨ ਹੋਰ ਜਾਂਚ ਦੀ ਮਨਜ਼ੂਰੀ

ਐੱਸ. ਏ. ਐੱਸ. ਨਗਰ, 11 ਸਤੰਬਰ (ਕਪਿਲ ਵਧਵਾ) — ਗੁਮਟਾਲਾ ਪੁਲਿਸ ਚੌਂਕੀ, ਅੰਮ੍ਰਿਤਸਰ ਵਿਖੇ 9 ਜਨਵਰੀ 2025 ਨੂੰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਹੋਰ ਜਾਂਚ ਕਰਨ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਐੱਸ. ਏ. ਐੱਸ. ਨਗਰ, 11 ਸਤੰਬਰ (ਕਪਿਲ ਵਧਵਾ) — ਗੁਮਟਾਲਾ ਪੁਲਿਸ ਚੌਂਕੀ, ਅੰਮ੍ਰਿਤਸਰ ਵਿਖੇ 9 ਜਨਵਰੀ 2025 ਨੂੰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਹੋਰ ਜਾਂਚ ਕਰਨ ਲਈ ਏਜੰਸੀ ਨੂੰ 90 ਦਿਨਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਐੱਨ.ਆਈ.ਏ. ਦੀ ਅਰਜ਼ੀ ਮਨਜ਼ੂਰ ਕਰਦਿਆਂ ਮੰਦੀਪ ਸਿੰਘ ਉਰਫ਼ ਮੱਕਾ, ਸਰਵਣ ਸਿੰਘ ਉਰਫ਼ ਭੋਲਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਸਮੇਤ ਹੋਰ ਜਾਣੇ-ਅਣਜਾਣੇ ਮੁਲਜ਼ਮਾਂ ਖ਼ਿਲਾਫ਼ ਅਗਲੇ 90 ਦਿਨਾਂ ਤੱਕ ਹੋਰ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ। ਅਦਾਲਤ ਨੇ 31 ਅਗਸਤ 2026 ਨੂੰ ਚਾਰਜਸ਼ੀਟ ਕੀਤੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ। ਐੱਨ.ਆਈ.ਏ. ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੱਗਾ ਸਿੰਘ ਉਰਫ਼ ਰਿੰਕੂ ਅਤੇ ਮੰਦੀਪ ਸਿੰਘ ਉਰਫ਼ ਮੱਕਾ ਨੇ ਵਿਦੇਸ਼ ਬੈਠੇ ਸਰਵਣ ਸਿੰਘ ਉਰਫ਼ ਭੋਲਾ ਦੇ ਨਿਰਦੇਸ਼ਾਂ ’ਤੇ ਹਮਲਾ ਕੀਤਾ ਸੀ। ਹਰਪ੍ਰੀਤ ਸਿੰਘ ਉਰਫ਼ ਪਾਸੀਆ ਵਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਲਈ ਗਈ ਸੀ। ਜਾਂਚ ਦੌਰਾਨ ਇਕੱਠੇ ਕੀਤੇ ਤਕਨੀਕੀ ਸਬੂਤਾਂ ਤੋਂ ਮੁਲਜ਼ਮਾਂ ਦੀ ਹਮਲੇ ਤੋਂ ਪਹਿਲਾਂ, ਹਮਲੇ ਦੌਰਾਨ ਅਤੇ ਬਾਅਦ ਦੀਆਂ ਗਤੀਵਿਧੀਆਂ ਤੇ ਆਪਸੀ ਸੰਚਾਰ ਦੀ ਪੁਸ਼ਟੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਐੱਨ.ਆਈ.ਏ. ਨੇ ਅਦਾਲਤ ਨੂੰ ਦੱਸਿਆ ਕਿ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਹੋਰ ਮੌਖਿਕ, ਤਕਨੀਕੀ, ਡਿਜੀਟਲ ਅਤੇ ਹੋਰ ਸਬੂਤ ਇਕੱਠੇ ਕਰਨ ਲਈ ਅਗਲੀ ਜਾਂਚ ਜ਼ਰੂਰੀ ਹੈ। ਅਦਾਲਤ ਨੇ ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਅਰਜ਼ੀ ਮਨਜ਼ੂਰ ਕਰ ਲਈ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਮਾਨਸਾ ਮੁੱਖ ਮਾਰਗ ਬੱਸ ਸਟੈਂਡ ਪੱਖੋ ਕਲਾਂ ਵਿਖੇ ਰੋਸ ਧਰਨਾ ਅਗਲੀ ਖ਼ਬਰ ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ - ਐਡਵੋਕੇਟ ਧਾਮੀ
Ad Position 24