11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬ੍ਰਿਕਸ ਵਲੋਂ ਆਈ.ਐੱਮ.ਐੱਫ. ਤੇ ਵਿਸ਼ਵ ਬੈਂਕ ’ਚ ਵਿਕਾਸਸ਼ੀਲ ਦੇਸ਼ਾਂ ਦੀ ਵੱਧ ਨੁਮਾਇੰਦਗੀ ਦੀ ਮੰਗ

ਮੁੰਬਈ, 11 ਸਤੰਬਰ (ਪੀ. ਟੀ. ਆਈ.)- ਬ੍ਰਿਕਸ ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐੱਮ. ਐੱਫ.) ਤੇ ਵਿਸ਼ਵ ਬੈਂਕ ’ਚ ਉਭਰਦੀਆਂ ਮੰਡੀਆਂ ਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦੀ ਵੱਧ ਨੁਮਾਇੰਦਗੀ ਦੀ ਮੰਗ ,,,

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਮੁੰਬਈ, 11 ਸਤੰਬਰ (ਪੀ. ਟੀ. ਆਈ.)- ਬ੍ਰਿਕਸ ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐੱਮ. ਐੱਫ.) ਤੇ ਵਿਸ਼ਵ ਬੈਂਕ ’ਚ ਉਭਰਦੀਆਂ ਮੰਡੀਆਂ ਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦੀ ਵੱਧ ਨੁਮਾਇੰਦਗੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਕਤਰਫ਼ਾ ਟੈਰਿਫ਼ਾਂ ਤੇ ਵਪਾਰਕ ਉਪਾਵਾਂ ਦੀ ਆਲੋਚਨਾ ਕੀਤੀ। ਵਧਦੇ ਭੂ-ਰਾਜਨੀਤਿਕ ਤੇ ਆਰਥਿਕ ਵੰਡ ਦੇ ਦੌਰ ’ਚ ਵਿਸਥਾਰਿਤ ਬ੍ਰਿਕਸ ਸਮੂਹ ਨੇ ਵਿੱਤੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਮੁੰਬਈ ’ਚ ਹੋਈ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਗਵਰਨਰਾਂ ਨੇ ਵਪਾਰ ਤੇ ਨਿਵੇਸ਼ ਲਈ ਸਥਾਨਕ ਮੁਦਰਾਵਾਂ ਦੀ ਵੱਧ ਵਰਤੋਂ ਦਾ ਸਮਰਥਨ ਕੀਤਾ ਤੇ ਸਰਹੱਦ ਪਾਰ ਭੁਗਤਾਨ ਪ੍ਰਣਾਲੀਆਂ ’ਤੇ ਕੰਮ ਨੂੰ ਅੱਗੇ ਵਧਾਉਣ ਦੀ ਗੱਲ ਕਹੀ

ਉਨ੍ਹਾਂ ਕਿਹਾ ਕਿ ਵਿਸ਼ਵ ਅਰਥਵਿਵਸਥਾ ਨੂੰ ਭੂ-ਰਾਜਨੀਤਿਕ ਤਣਾਅ, ਵਪਾਰਕ ਵੰਡ, ਸੁਰੱਖਿਆਵਾਦ, ਨੀਤੀਗਤ ਅਨਿਸ਼ਚਿਤਤਾ, ਵਿੱਤੀ ਤੇ ਮਹਿੰਗਾਈ ਸਬੰਧੀ ਦਬਾਅ, ਕਰਜ਼ੇ ਤੇ ਵਿੱਤੀ ਕਮਜ਼ੋਰੀਆਂ ਕਾਰਨ ਵਧੇ ਹੋਏ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਿਕਸ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਵਪਾਰ ਤੇ ਵਿੱਤ ਨਾਲ ਸਬੰਧਤ ਕਾਰਵਾਈਆਂ ਨੂੰ ਇਕਤਰਫ਼ਾ ਤੌਰ ’ਤੇ ਲਾਗੂ ਕਰਨ, ਜਿਸ ’ਚ ਟੈਰਿਫ਼ ਤੇ ਗੈਰ-ਟੈਰਿਫ਼ ਉਪਾਵਾਂ ’ਚ ਵਾਧਾ ਵੀ ਸ਼ਾਮਲ ਹੈ, ਨੂੰ ਲੈ ਕੇ ਗੰਭੀਰ ਚਿੰਤਾਵਾਂ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਵਪਾਰ ਨੂੰ ਪ੍ਰਭਾਵਿਤ ਕਰਦੇ ਹਨ ਤੇ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੇ ਨਿਯਮਾਂ ਦੇ ਅਨੁਕੂਲ ਨਹੀਂ ਹਨ। ਹਾਲਾਂਕਿ ਬਿਆਨ ’ਚ ਕਿਸੇ ਦੇਸ਼ ਦਾ ਨਾਂਅ ਨਹੀਂ ਲਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਰੂਸੀ ਡਰੋਨਾਂ ਨੇ ਕੀਵ ’ਚ ਗੈਸ ਸਟੇਸ਼ਨਾਂ ’ਤੇ ਕੀਤਾ ਹਮਲਾ ਅਗਲੀ ਖ਼ਬਰ ਭਾਰਤ-ਯੂਰਪ ‘ਮੁਕਤ ਵਪਾਰ ਸਮਝੌਤਾ’ ਲਾਗੂ ਹੋਣ ਤੋਂ ਇਕ ਕਦਮ ਦੂਰ
Ad Position 24