11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਅਮਰੀਕਾ ਨੇ 9/11 ਹਮਲਿਆਂ ਦੀ 25ਵੀਂ ਵਰ੍ਹੇਗੰਢ ਮਨਾਈ

ਨਿਊਯਾਰਕ, 11 ਸਤੰਬਰ (ਏਜੰਸੀ)-ਅਮਰੀਕਾ 9/11 ਹਮਲਿਆਂ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਿਸ ਦੌਰਾਨ ਹਮਲਿਆਂ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਕਈ ਪ੍ਰੋਗਰਾਮ ਕਰਵਾਏ ਗਏ।ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪੈਂਟਾਗਨ ਵਿਖੇ ...

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਨਿਊਯਾਰਕ, 11 ਸਤੰਬਰ (ਏਜੰਸੀ)-ਅਮਰੀਕਾ 9/11 ਹਮਲਿਆਂ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਿਸ ਦੌਰਾਨ ਹਮਲਿਆਂ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਕਈ ਪ੍ਰੋਗਰਾਮ ਕਰਵਾਏ ਗਏ।ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪੈਂਟਾਗਨ ਵਿਖੇ ਹੋਏ ਸ਼ਰਧਾਂਜਲੀ ਸਮਾਗਮ ’ਚ ਸ਼ਿਰਕਤ ਕੀਤੀ ਗਈ। ਦੂਜੇ ਪਾਸੇ, ਰਵਾਇਤੀ ਤੌਰ ‘ਤੇ ਨਿਊਯਾਰਕ ਦੇ ਗਰਾਊਂਡ ਜ਼ੀਰੋ ਸਥਿਤ ਸ਼ਰਧਾਂਜਲੀ ਸਮਾਗਮ ਵਿਚ ਕੋਈ ਸਿਆਸੀ ਭਾਸ਼ਣ ਨਹੀਂ ਹੁੰਦਾ।

ਇਥੇ ਪੀੜਤਾਂ ਦੇ ਰਿਸ਼ਤੇਦਾਰ ਸਾਰੇ ਪੀੜਤਾਂ ਦੇ ਨਾਂਅ ਪੜ੍ਹਦੇ ਹਨ ਅਤੇ ਹਮਲੇ ਦੇ ਸਮੇਂ ਦੌਰਾਨ ਵਾਪਰੀਆਂ ਮੁੱਖ ਘਟਨਾਵਾਂ ਦੇ ਪਲਾਂ ‘ਤੇ ਮੌਨ ਧਾਰਨ ਕੀਤਾ ਜਾਂਦਾ ਹੈ। ਇਸ ’ਚ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਜ਼ੋਹਰਾਨ ਮਮਦਾਨੀ ਵਲੋਂ ਸ਼ਿਰਕਤ ਕੀਤੀ ਗਈ। ਅਮਰੀਕੀ ਕਾਂਗਰਸ ਨੇ ਇਸ ਦਿਨ ਨੂੰ ‘ਦੇਸ਼-ਭਗਤ ਦਿਵਸ’ ਅਤੇ ‘ਸੇਵਾ ਅਤੇ ਯਾਦਗਾਰੀ ਰਾਸ਼ਟਰੀ ਦਿਵਸ’ ਵਜੋਂ ਮਾਨਤਾ ਦਿੱਤੀ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ, ਜਿਨ੍ਹਾਂ ਵਿਚ ਪਾਕਿਸਤਾਨ ਵੀ ਸ਼ਾਮਿਲ ਸੀ, ਨੇ ਅਲ-ਕਾਇਦਾ ਵਲੋਂ ਕੀਤੇ ਗਏ ਇਸ ਭਿਆਨਕ ਅੱਤਵਾਦੀ ਹਮਲਿਆਂ ਦੀ ਯਾਦਗਾਰ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿਚ ਅਮਰੀਕਾ ਦੇ ਜਲ ਸੈਨਾ ਦੇ ਵਿਸ਼ੇਸ਼ ਕਾਰਵਾਈ ਬਲ ‘ਨੇਵੀ ਸੀਲ’ ਵਲੋਂ 2 ਮਈ, 2011 ’ਚ ਮਾਰ ਦਿੱਤਾ ਗਿਆ ਸੀ। 

Ad Position 22
No active advertisement
ਪਿਛਲੀ ਖ਼ਬਰ ਬ੍ਰਿਕਸ ਪਾਰਦਰਸ਼ੀ ਵਪਾਰ ਤੇ ਨਿਵੇਸ਼ ਪ੍ਰਣਾਲੀਆਂ ਯਕੀਨੀ ਬਣਾਏ- ਜੈਸ਼ੰਕਰ ਅਗਲੀ ਖ਼ਬਰ ਰੂਸੀ ਡਰੋਨਾਂ ਨੇ ਕੀਵ ’ਚ ਗੈਸ ਸਟੇਸ਼ਨਾਂ ’ਤੇ ਕੀਤਾ ਹਮਲਾ
Ad Position 24