30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਰਗਬੀ ਸੇਵਨਜ਼ ’ਚ ਵੱਡਾ ਉਲਟਫੇਰ : ਭਾਰਤ ਨੇ ਨਿਊਜ਼ੀਲੈਂਡ ਨੂੰ 17-0 ਨਾਲ ਹਰਾਇਆ

ਰਾਜਗੀਰ, 29 ਅਕਤੂਬਰ (ਪੀ. ਟੀ. ਆਈ.)-ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿਚ ਖੇਡੀ ਗਈ ਭਾਰਤ-ਨਿਊਜ਼ੀਲੈਂਡ ਰਗਬੀ ਸੀਰੀਜ਼ ਦੌਰਾਨ ਭਾਰਤ ਦੀ ਅੰਡਰ-20 ਮਹਿਲਾ ਰਗਬੀ ਸੇਵਨਜ਼ ਟੀਮ ਨੇ ਨਿਊਜ਼ੀਲੈਂਡ (ਮਾਓਰੀ) ਦੀ ਅੰਡਰ-20 ਟੀਮ ਨੂੰ 17-0 ਨਾਲ ...

Ad Position 21
No active advertisement
ਅਜੀਤ ਡੈਸਕ 30-10-2026

ਰਾਜਗੀਰ, 29 ਅਕਤੂਬਰ (ਪੀ. ਟੀ. ਆਈ.)-ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿਚ ਖੇਡੀ ਗਈ ਭਾਰਤ-ਨਿਊਜ਼ੀਲੈਂਡ ਰਗਬੀ ਸੀਰੀਜ਼ ਦੌਰਾਨ ਭਾਰਤ ਦੀ ਅੰਡਰ-20 ਮਹਿਲਾ ਰਗਬੀ ਸੇਵਨਜ਼ ਟੀਮ ਨੇ ਨਿਊਜ਼ੀਲੈਂਡ (ਮਾਓਰੀ) ਦੀ ਅੰਡਰ-20 ਟੀਮ ਨੂੰ 17-0 ਨਾਲ ਹਰਾ ਦਿੱਤਾ।ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਧੇ ਸਮੇਂ ਤੱਕ 12-0 ਦੀ ਬੜ੍ਹਤ ਬਣਾ ਲਈ ਸੀ।

ਇਸ ਤੋਂ ਬਾਅਦ ਖੇਡ ਮੁੜ ਸ਼ੁਰੂ ਹੋਣ ‘ਤੇ ਟੀਮ ਨੇ ਇਕ ਹੋਰ ‘ਟਰਾਈ’ (ਅੰਕ) ਹਾਸਿਲ ਕਰਕੇ ਇਕ ਸ਼ਾਨਦਾਰ ਜਿੱਤ ਦਰਜ ਕੀਤੀ। ਦੂਜੇ ਪਾਸੇ, ਭਾਰਤ ਦੀ ਪੁਰਸ਼ ਅੰਡਰ-20 ਟੀਮ ਨੂੰ ਨਿਊਜ਼ੀਲੈਂਡ ਮਾਓਰੀ ਟੀਮ ਹੱਥੋਂ 32-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਇਹ ਦੁਵੱਲੀ ਲੜੀ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡ ਸੰਬੰਧਾਂ ਦੇ 100 ਸਾਲ ਪੂਰੇ ਹੋਣ ਦੀ ਯਾਦ ਵਿਚ ਕਰਵਾਈ ਗਈ ਸੀ। ਇਸ ਵਿਚ ਦੋ ਅਜਿਹੇ ਪ੍ਰਦਰਸ਼ਨੀ ਮੈਚ ਵੀ ਸ਼ਾਮਿਲ ਸਨ, ਜਿਨ੍ਹਾਂ ਵਿਚ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਮਿਲਾ ਕੇ ਟੀਮਾਂ ਬਣਾਈਆਂ ਗਈਆਂ ਸਨ।

‘ਰਗਬੀ ਇੰਡੀਆ’ ਦੇ ਪ੍ਰਧਾਨ ਰਾਹੁਲ ਬੋਸ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਖੇਡ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਪ੍ਰਦਾਨ ਕਰਨਾ ਸੀ।ਬੋਸ ਨੇ ਮਿਸ਼ਰਤ ਟੀਮਾਂ ਵਾਲੇ ਮੈਚਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਮੈਚ ਰਗਬੀ ਖੇਡ ਦੇ ਮੁੱਲਾਂ, ਜਿਵੇਂ ਕਿ ਸਤਿਕਾਰ, ਟੀਮ ਵਰਕ ਅਤੇ ਦੋਸਤੀ ਨੂੰ ਦਰਸਾਉਂਦੇ ਹਨ। ਇਸ ਲੜੀ ਦਾ ਮਕਸਦ ‘ਰਗਬੀ ਇੰਡੀਆ’ ਅਤੇ ‘ਨਿਊਜ਼ੀਲੈਂਡ ਰਗਬੀ’ ਵਿਚਕਾਰ ਸੰਬੰਧਾਂ ਨੂੰ ਹੋਰ ਨੇੜਲਾ ਬਣਾਉਣਾ ਅਤੇ ਨਾਲ ਹੀ ਨੌਜਵਾਨ ਖਿਡਾਰੀਆਂ ਲਈ ਨਵੇਂ ਮੌਕੇ ਪੈਦਾ ਕਰਨਾ ਸੀ।

Ad Position 22
No active advertisement
ਪਿਛਲੀ ਖ਼ਬਰ ਟਾਈਗਰ ਸ਼ਰਾਫ ’ਤੇ ਗੋਲੀਬਾਰੀ ਦਾ ਮਾਮਲਾ : ‘ਮਕੋਕਾ’ ਅਦਾਲਤ ਨੇ 11 ਮੁਲਜ਼ਮਾਂ ਨੂੰ 6 ਨਵੰਬਰ ਤੱਕ ਪੁਲਿਸ ਹਿਰਾਸਤ ਵਿਚ ਭੇ... ਅਗਲੀ ਖ਼ਬਰ ਬੋਸਨੀਆ ’ਚ ਇਤਾਲਵੀ ਫੌਜੀ ਹੈਲੀਕਾਪਟਰ ਕ੍ਰੈਸ਼, 4 ਲੋਕਾਂ ਦੀ ਮੌਤ, 12 ਜ਼ਖ਼ਮੀ
Ad Position 24