ਦਿੱਲੀ, 15 ਸਤੰਬਰ- ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਯੂਪੀਆਈ ਰਾਹੀਂ ਹੋਣ ਵਾਲੇ ਲੈਣ-ਦੇਣ ਸੰਬੰਧੀ ਸਥਿਤੀ ਸਪਸ਼ਟ ਕੀਤੀ ਹੈ। ਨਵੇਂ ਨਿਯਮਾਂ ਅਨੁਸਾਰ 2,000 ਰੁਪਏ ਤੋਂ ਵੱਧ ਦੇ ਭੁਗਤਾਨ 'ਤੇ 0.4% ਚਾਰਜ ਲਗਾਇਆ ਜਾਵੇਗਾ, ਜਿਸ ਦੀ ਵੱਧ ਤੋਂ ਵੱਧ ਹੱਦ 300 ਰੁਪਏ ਤੈਅ ਕੀਤੀ ਗਈ ਹੈ।
ਮੁੱਖ ਮੁੱਖ ਗੱਲਾਂ:
ਕਾਰੋਬਾਰੀਆਂ 'ਤੇ ਲਾਗੂ: ਇਹ ਫੀਸ ਸਿਰਫ਼ ਕਾਰੋਬਾਰੀਆਂ (Merchants) ਤੋਂ ਲਈ ਜਾਵੇਗੀ, ਆਮ ਗਾਹਕਾਂ ਨੂੰ ਇਸ ਦਾ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ।
2,000 ਰੁਪਏ ਤੱਕ ਛੋਟ: 2,000 ਰੁਪਏ ਤੱਕ ਦੇ ਲੈਣ-ਦੇਣ 'ਤੇ ਗਾਹਕਾਂ ਅਤੇ ਕਾਰੋਬਾਰੀਆਂ ਦੋਵਾਂ ਲਈ ਕੋਈ ਫੀਸ ਨਹੀਂ ਹੋਵੇਗੀ।
ਰੂਪੇ ਡੈਬਿਟ ਕਾਰਡ: ਰੂਪੇ (RuPay) ਡੈਬਿਟ ਕਾਰਡ ਰਾਹੀਂ ਕੀਤੇ ਜਾਣ ਵਾਲੇ ਭੁਗਤਾਨਾਂ ਨੂੰ ਵੀ ਇਸ ਛੋਟ ਦੇ ਘੇਰੇ ਵਿਚ ਰੱਖਿਆ ਗਿਆ ਹੈ।